ਨਵੀਂ ਦਿੱਲੀ: ਦਿੱਲੀ ‘ਚ ਵਕੀਲਾਂ ਨੇ ਸ਼ੁੱਕਰਵਾਰ ਸ਼ਾਮ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਤੀਸਹਜ਼ਾਰੀ ਕੋਰਟ ਕੰਪਲੈਕਸ ‘ਚ ਵਕੀਲਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਤੋਂ ਬਾਅਦ ਦੋ ਨਵੰਬਰ ਤੋਂ ਵਕੀਲ ਹੜਤਾਲ ‘ਤੇ ਸੀ। ਵਕੀਲਾਂ ਨੇ ਕਿਹਾ ਕਿ ਹੜਤਾਲ ਖ਼ਤਮ ਹੋਣ ਤੋਂ ਬਾਅਦ ਦਿੱਲੀ ਦੀ ਸਾਰੀਆਂ ਅਦਾਲਤਾਂ ‘ਚ ਸ਼ਨੀਵਾਰ ਤੋਂ ਕੰਮ ਸ਼ੁਰੂ ਹੋ ਜਾਵੇਗਾ। ਉਧਰ ਦਿੱਲੀ ਪੁਲਿਸ ਵੀ ਸ਼ੁੱਕਰਵਾਰ ਨੂੰ ਕੰਮ ‘ਤੇ ਵਾਪਸੀ ਕਰ ਚੁੱਕੀ ਹੈ।


ਦਿੱਲੀ ‘ਚ ਆਲ ਬਾਰ ਐਸੋਸਿਏਸ਼ਨ ਦੇ ਕੋਰਡਿਨੇਸ਼ਨ ਕਮੇਟੀ ਦੇ ਚੇਅਰਮੈਨ ਮਹਾਵੀਰ ਸ਼ਰਮਾ ਨੇ ਕਿਹਾ, “ਅਸੀਂ ਅਦਾਲਤ ਦੇ ਹੁਕਮਾਂ ਦੀ ਇੱਜ਼ਤ ਕਰਦੇ ਹਾਂ ਅਤੇ ਕੰਮ ‘ਤੇ ਵਾਪਸੀ ਕਰਨ ਦਾ ਫੈਸਲਾ ਲੈਂਦੇ ਹਾਂ। ਸ਼ਨੀਵਾਰ ਨੂੰ ਸਾਰੇ ਕੰਮ ‘ਤੇ ਹੋਣਗੇ। ਅਸੀਂ ਸਾਰੇ ਸਮੂਹਾਂ ਵੱਲੋਂ ਸਾਥ ਦੇਣ ਦਾ ਧੰਨਵਾਦ ਕਰਦੇ ਹਾਂ”।

ਦੱਸ ਦਈਏ ਕਿ ਅਦਾਲਤ ਕੰਪਲੈਕਸ਼ਨ ‘ਚ ਦੋ ਨਵੰਬਰ ਨੂੰ ਪਾਰਕਿੰਗ ਵਿਵਾਦ ਤੋਂ ਬਾਅਦ ਪੁਲਿਸ ਨੇ ਵੀਰਵਾਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਵਾਦ ਤੋਂ ਬਾਅਦ ਵਕੀਲਾਂ ਅਤੇ ਪੁਲਿਸ ਨੇ ਵੱਖ-ਵੱਖ ਰੇਲੀਆਂ ਕਰ ਨਿਆਂ ਦੀ ਮੰਗ ਕੀਤੀ ਸੀ। ਇਸ ਝੜਪ ਤੋਂ ਬਾਅਦ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਦੀ ਸੁਰੱਖਿਆ ਦਾ ਕੰਮ ਵੇਖਣਾ ਬੰਦ ਕਰ ਦਿੱਤਾ ਸੀ।