ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਉੱਤੇ ਖੱਬੇ ਪੱਖੀ ਪਾਰਟੀਆਂ ਦੇ ਰੁਖ਼ ਨੂੰ ਉਨ੍ਹਾਂ ਦਾ ‘ਪਖੰਡ’ ਕਰਾਰ ਦਿੰਦਿਆਂ ਭਾਜਪਾ ਨੇ ਦੋਸ਼ ਲਾਇਆ ਹੈ ਕਿ ਤ੍ਰਿਪੁਰਾ, ਕੇਰਲ ਤੇ ਪੱਛਮੀ ਬੰਗਾਲ ’ਚ ਆਪਣੀ ਹਕੂਮਤ ਦੌਰਾਨ ਉਨ੍ਹਾਂ ਨੇ ਕਿਸਾਨਾਂ ਉੱਤੇ ‘ਜ਼ੁਲਮ ਢਾਹੇ’। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਜਿੱਥੇ ਵੀ ਖੱਬੇ ਪੱਖੀ ਪਾਰਟੀਆਂ ਦੀ ਹਕੂਮਤ ਰਹੀ, ਉੱਥੇ ਕਿਸਾਨਾਂ ਤੇ ਅਰਥਵਿਵਸਥਾ ਲਈ ‘ਕੁਝ ਨਹੀਂ ਬਚਿਆ’।

ਉਨ੍ਹਾਂ ਕਿਹਾ ਕਿ 1993 ਤੋਂ ਲੈ ਕੇ 2018 ਤੱਕ ਤ੍ਰਿਪੁਰਾ ’ਚ ਖੱਬੇ ਪੱਖੀ ਸਰਕਾਰ ਰਹੀ ਤੇ ਉਨ੍ਹਾਂ 25 ਸਾਲਾਂ ਦੌਰਾਨ ਕਿਸੇ ਵੀ ਫ਼ਸਲ ਉੱਤੇ ਕੋਈ ਵੀ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਨਹੀਂ ਸੀ। ਜਿਹੜੇ ਖੱਬੇ ਪੱਖੀ ਆਗੂਆਂ ਨੇ ਕਿਸਾਨਾਂ ਉੱਤੇ ਜ਼ੁਲਮ ਢਾਹੇ ਸਨ, ਉਹੀ ਅੱਜ ਕਿਸਾਨਾਂ ਦੇ ਹਮਦਰਦ ਬਣ ਕੇ ਵਿਖਾ ਰਹੇ ਹਨ।’

ਉਨ੍ਹਾਂ ਕਿਹਾ ਕਿ ਤ੍ਰਿਪੁਰਾ ’ਚ ਭਾਜਪਾ ਦੀ ਸਰਕਾਰ 2018 ’ਚ ਆਈ, ਤਾਂ ਉਸ ਨੇ ਸਭ ਤੋਂ ਪਹਿਲਾਂ ਕੰਮ ਝੋਨੇ ਦੀ ਸਰਕਾਰੀ ਖ਼ਰੀਦ ਦਾ ਹੀ ਕੀਤਾ ਸੀ। ਸਰਕਾਰ ਨੇ 27,735 ਕਿਸਾਨਾਂ ਤੋਂ 48,716 ਟਨ ਝੋਨਾ 86.65 ਕਰੋੜ ਰੁਪਏ ’ਚ ਖ਼ਰੀਦਿਆ ਸੀ। ਖੱਬੇ ਪੱਖੀ ਸਰਕਾਰ ਵੇਲੇ ਕਿਸਾਨਾਂ ਨੂੰ ਸਿਰਫ਼ 10 ਤੋਂ 12 ਰੁਪਏ ਫ਼ੀ ਕਿਲੋਗ੍ਰਾਮ ਦਾ ਰੇਟ ਮਿਲਦਾ ਸੀ ਪਰ ਹੁਣ ਭਾਜਪਾ ਦੀ ਹਕੂਮਤ ’ਚ 18 ਰੁਪਏ 50 ਪੈਸੇ ਭਾਅ ਮਿਲ ਰਿਹਾ ਹੈ।

ਸੰਬਿਤ ਪਾਤਰਾ ਨੇ ਦਾਅਵਾ ਕੀਤਾ ਕਿ ਖੱਬੇ ਪੱਖੀ ਸਰਕਾਰ ਵੇਲੇ ਤ੍ਰਿਪੁਰਾ ’ਚ ਖੇਤੀ ਵਿਕਾਸ ਦਰ ਸਿਰਫ਼ 6.4 ਫ਼ੀਸਦੀ ਸੀ, ਜੋ ਹੁਣ ਭਾਜਪਾ ਦੇ ਰਾਜ ਵਿੱਚ 13.5 ਫ਼ੀ ਸਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀ ਤਰੱਕੀ ਵੱਲ ਧਿਆਨ ਦਿੱਤਾ ਹੈ।

Weather Alert: ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ’ਚ ਅਲਰਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904