ਉਤਰਾਖੰਡ: ਇੱਥੇ ਦੇ ਵਿਕਾਸ ਖੰਡ ਚੌਖੁਟੀਆ ਦੇ ਪਿੰਡ ਬਬਨ ‘ਚ ਇੱਕ ਤੇਂਦੁਏ ਨੇ ਬਿਰਧ ‘ਤੇ ਹਮਲਾ ਕਰ ਦਿੱਤਾ। ਜਿਸ ‘ਚ ਬੁਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਲਿਲਾ ਤਾਰਾ, ਦੱਤ ਜੋਸ਼ੀ ਦੀ ਪਤਨੀ ਹੈ। ਇਹ ਘਟਨਾ ਐਤਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਖ਼ਬਰ ਹੈ ਕਿ ਮਹਿਲਾ ਘਰ ਦੇ ਨੇੜੇ ਹੀ ਕੰਮ ਕਰ ਰਹੀ ਸੀ ਜਦੋਂ ਉਸ ‘ਤੇ ਤੇਂਦੁਏ ਨੇ ਹਮਲਾ ਕਰ ਦਿੱਤਾ। ਲੋਕਾਂ ਵੱਲੋਂ ਸ਼ੋਰ ਮਚਾਉਣ ਤੋਂ ਬਾਅਦ ਤੇਂਦੁਆ ਭੱਜ ਗਿਆ, ਪਰ ਉਦੋਂ ਤਕ ਮਹਿਲਾ ਦੀ ਮੌਤ ਹੋ ਚੁੱਕੀ ਸੀ।
ਕੁਝ ਦਿਨ ਪਹਿਲਾਂ ਵੀ ਇੱਕ ਤੇਂਦੁਏ ਨੇ ਬਬਨ ਦੇ ਪਿੰਡ ਚੌਰਾ ਨਿਵਾਸੀ ਅਤੇ ਇੱਕ ਅੋਰਤ ‘ਤੇ ਹਮਲਾ ਕੀਤਾ ਸੀ। ਜਿਸ ਤੋਂ ਪਹਿਲਾਂ ਤੇਂਦੁਆ ਇੱਕ ਬੱਚੇ ‘ਤੇ ਵੀ ਹਮਲਾ ਕਰ ਚੁੱਕਿਆ ਹੈ ਅਤੇ ਇਸ ‘ਚ ਬੱਚਾ ਵਾਲ-ਵਾਲ ਬਚਿਆ ਸੀ।
ਖੇਤਰ ਦੇ ਸਮਾਜਸੇਵੀ ਪ੍ਰਮੋਦ ਦਾ ਕਹਿਣਾ ਹੈ ਕਿ ਇਲਾਕੇ ‘ਚ ਇੱਕ ਤੋਂ ਜ਼ਿਆਦਾ ਤੇਂਦੇਏ ਹਨ, ਜੋ ਲਗਾਤਾਰ ਲੋਕਾਂ ‘ਤੇ ਹਮਲਾ ਕਰ ਰਹੇ ਹਨ। ਚੌਰਾ ਨਿਵਾਸੀ ਅੋਰਤ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪ੍ਰਸਾਸ਼ਨ ਨੂੰ ਤੇਂਦੁਏ ਦੇ ਆਤੰਕ ਤੋਂ ਛੁਟਕਾਰਾ ਦਵਾਉਣ ਦੀ ਅਪਿਲ ਕੀਤੀ ਹੈ। ਨਾਲ ਹੀ ਪਿੰਡਵਾਸੀਆਂ ਨੇ ਵੀ ਵਨ ਵਿਭਾਗ ਨੂੰ ਤੇਂਦੁਏ ਨੂੰ ਜਲਦੀ ਫੜ੍ਹਣ ਦੀ ਮੰਗ ਕੀਤੀ ਹੈ।