ਰਹਾਇਸ਼ੀ ਇਲਾਕੇ 'ਚ ਘੁੰਮਦਾ ਤੇਂਦੂਆ ਕਾਬੂ
ਏਬੀਪੀ ਸਾਂਝਾ | 08 Aug 2020 07:12 PM (IST)
ਸ਼ਿਮਲਾ ਦੇ ਰਾਮਪੁਰ 'ਚ ਤੇਂਦੂਆ ਦੇ ਆ ਜਾਣ ਨਾਲ ਪੂਰੇ ਇਲਾਕੇ 'ਚ ਹਫੜਾ ਦਫੜੀ ਮੱਚ ਗਈ।ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉਸਨੂੰ ਕਾਬੂ ਕਰ ਪਿੰਜਰੇ 'ਚ ਬੰਦ ਕਰ ਲਿਆ।
ਸ਼ਿਮਲਾ: ਸ਼ਿਮਲਾ ਦੇ ਰਾਮਪੁਰ 'ਚ ਤੇਂਦੂਆ ਦੇ ਆ ਜਾਣ ਨਾਲ ਪੂਰੇ ਇਲਾਕੇ 'ਚ ਹਫੜਾ ਦਫੜੀ ਮੱਚ ਗਈ।ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉਸਨੂੰ ਕਾਬੂ ਕਰ ਪਿੰਜਰੇ 'ਚ ਬੰਦ ਕਰ ਲਿਆ। ਇਲਾਕੇ 'ਚ ਕਾਫੀ ਦਿਨਾਂ ਤੋਂ ਤੇਂਦੂਆ ਦਿਖਾਈ ਦੇ ਰਿਹਾ ਸੀ ਅਤੇ ਲੋਕਾਂ 'ਚ ਸਹਿਮ ਦਾ ਮਾਹੌਲ ਸੀ।ਜੰਗਲਾਤ ਮਹਿਕਮੇ ਨੇ ਤੇਂਦੂਏ ਨੂੰ ਕਾਬੂ ਕਰਨ ਲਈ ਜਾਲ ਬਿੱਛਾਇਆ ਸੀ।ਉਨ੍ਹਾਂ ਪਿੰਜਰੇ 'ਚ ਇੱਕ ਕੁੱਤਾ ਰੱਖਿਆ ਸੀ।ਜਿਸ ਤੋਂ ਬਾਅਦ ਤੇਂਦੂਆ ਕੁੱਤੇ ਦਾ ਸ਼ਿਕਾਰ ਕਰਨ ਆਇਆ ਅਤੇ ਪਿੰਜਰੇ 'ਚ ਫਸ ਗਿਆ।