ਨਵੀਂ ਦਿੱਲੀ: ਰਾਂਚੀ ਤੋਂ ਮੁੰਬਈ ਲਈ ਸ਼ਨੀਵਾਰ ਨੂੰ ਏਅਰ ਏਸ਼ੀਆ ਦੇ ਜਹਾਜ਼ ਦੇ ਉਡਾਣ ਭਰਨ ਸਮੇਂ ਇੱਕ ਪੰਛੀ ਉਸ ਨਾਲ ਟੱਕਰਾ ਗਿਆ ਜਿਸ ਤੋਂ ਬਾਅਦ ਫਲਾਈਟ ਨੂੰ ਰੋਕਣਾ ਪਿਆ। ਦੱਸ ਦਈਏ ਕਿ ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਹਨ ਇਸ ਦੀ ਜਾਣਕਾਰੀ ਏਅਰ ਲਾਈਨ ਦੇ ਬੁਲਾਰੇ ਨੇ ਦਿੱਤੀ।

ਰਾਂਚੀ ਦੀ ਘਟਨਾ ਬਾਰੇ ਏਅਰ ਏਸ਼ੀਆ ਦੇ ਬੁਲਾਰੇ ਨੇ ਦੱਸਿਆ, "ਕੰਪਨੀ ਦੇ ਜਹਾਜ਼ ਵੀਟੀ-ਐਚਕੇਜੀ ਦਾ ਸੰਚਾਲਨ ਰਾਂਚੀ ਤੋਂ ਮੁੰਬਈ ਲਈ ਉਡਾਣ ਨੰਬਰ I5-632 ਵਜੋਂ ਕੀਤਾ ਜਾ ਰਿਹਾ ਸੀ। ਅੱਜ 8 ਅਗਸਤ, 2020 ਨੂੰ ਇੱਕ ਪੰਛੀ ਸਵੇਰੇ 11:50 ਵਜੇ ਨਿਰਧਾਰਤ ਉਡਾਣ ਸਮੇਂ ਜਹਾਜ਼ ਨਾਲ ਟਕਰਾ ਗਿਆ।"

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਾਈਲਟ ਨੇ ਉਡਾਨ ਭਰਣ ਦੀ ਪ੍ਰਕਿਰੀਆ ਰੋਕ ਦਿੱਤੀ ਤੇ ਮੌਜੂਦਾ ਸਮੇਂ 'ਚ ਜਹਾਜ਼ ਦੀ ਜਾਂਚ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਉਡਾਉਣ ਦੀ ਇਜਾਜ਼ਤ ਮਿਲਦੇ ਹੀ ਇਸ ਦੇ ਮੰਜ਼ਿਲ ਵੱਲ ਵਧਣ ਦੀ ਯੋਜਨਾ ਹੈ।


ਬੁਲਾਰੇ ਨੇ ਅੱਗੇ ਕਿਹਾ, "ਏਅਰ ਏਸ਼ੀਆ ਇੰਡੀਆ ਆਪਣੇ ਮਹਿਮਾਨਾਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੀ ਹੈ ਅਤੇ ਦੇਰੀ ਨਾਲ ਉਡਣ ਕਰਕੇ ਹੋਈ ਪ੍ਰੇਸ਼ਾਨੀ ਦੀ ਮੁਆਫੀ ਮੰਗਦੀ ਹੈ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904