ਨਵੀਂ ਦਿੱਲੀ: ਲਾਈਫ ਇੰਸ਼ੋਰੈਂਸ ਕਾਰਪੋਰੈਸ਼ਨ ਆਫ਼ ਇੰਡੀਆ ਯਾਨੀ ਐਲਆਈਸੀ ਦਾ ਕੰਮ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ। ਐਲਆਈਸੀ ਇੰਡੀਆ 8000 ਤੋਂ ਜ਼ਿਆਦਾ ਭਰਤੀਆਂ ਕਰਨ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇਹ ਚੰਗਾ ਮੌਕਾ ਹੈ।


ਜਿਨ੍ਹਾਂ 8000 ਤੋਂ ਜ਼ਿਆਦਾ ਅਹੁਦਿਆਂ ਲਈ ਭਰਤੀ ਕੀਤੀ ਜਾਣੀ ਹੈ, ਉਹ ਸਾਰੇ ਅਹੁਦੇ ਲਾਈਫ ਕਾਰਪੋਰੈਸ਼ਨ ਆਫ਼ ਇੰਡੀਆ ‘ਚ ਅਸਿਸਟੈਂਟ ਦੇ ਅਹੁਦੇ ਹਨ। ਇਸ ਤਹਿਤ ਡਿਵੀਜ਼ਨਲ ਦਫਤਰਾਂ ‘ਚ ਅਸਿਸਟੈਂਟ ਦੇ ਅਹੁਦੇ ਨੂੰ ਭਰਿਆ ਜਾਵੇਗਾ। ਡਿਵੀਜ਼ਨਲ ਦਫਤਰਾਂ ‘ਚ ਸੈਂਟ੍ਰਲ, ਈਸਟਰਨ-ਸੈਂਟ੍ਰਲ, ਨਾਰਥਨ, ਨਾਰਥਨ ਸੈਂਟ੍ਰਲ, ਸਾਉਦਰਨ, ਸਾਉਦਰਨ ਸੈਂਟ੍ਰਲ, ਤੇ ਵੈਸਟਰਨ ਜ਼ੋਨ ਸ਼ਾਮਲ ਹਨ। ਨੌਕਰੀ ਨੂੰ ਲੈ ਐਲਆਈਸੀ ਵੱਲੋਂ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।
ਕਦੋਂ ਹੋਵੇਗੀ ਪ੍ਰੀਖਿਆ: ਇਨ੍ਹਾਂ ਅਹੁਦਿਆਂ ਦੇ ਉਮੀਦਵਾਰਾਂ ਦੀ ਚੋਣ ਪ੍ਰੀਖਿਆ ਰਾਹੀਂ ਹੋਵੇਗੀ। ਇਸ ਲਈ ਆਨਲਾਈਨ ਐਗਜ਼ਾਮੀਨੇਸ਼ਨ ਕੰਡਕਟ ਕੀਤਾ ਜਾਵੇਗਾ। ਪ੍ਰੀਖਿਆ 21 ਅਕਤੂਬਰ ਤੇ 22 ਅਕਤੂਬਰ ਨੂੰ ਹੈ। ਇਨ੍ਹਾਂ ਉਮੀਦਵਾਰਾਂ ਕੋਲ ਬੈਚਲਰ ਡਿਗਰੀ ਹੋਣਾ ਜ਼ਰੂਰੀ ਹੈ। ਇਸ ‘ਚ ਪਾਸ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ ਤੇ ਲਿਸਟ ਜਾਰੀ ਕਰ ਉਨ੍ਹਾਂ ਨੂੰ ਪੋਸਟਿੰਗ ਦਿੱਤੀ ਜਾਵੇਗੀ। ਅਪਲਾਈ ਕਰਨ ਦੀ ਆਖਰੀ ਤਾਰੀਖ ਇੱਕ ਅਕਤੂਬਰ ਹੈ।

ਐਲਆਈਸੀ ਅਸਿਸਟੈਂਟ ਦੀ ਪ੍ਰੀਖਿਆ ਪੈਟਰਨ ਬੈਂਕ ਕਲਰਕ ਤੇ ਪੀਓ ਪ੍ਰੀਖਿਆ ਦੀ ਤਰ੍ਹਾਂ ਹੋਵੇਗੀ। ਇਸ ਲਈ ਕੁਝ ਕਿਤਾਬਾਂ ਦੱਸੀਆਂ ਗਈਆਂ ਹਨ ਜੋ ਪ੍ਰੀਖਿਆ ਲਈ ਮਦਦਗਾਰ ਹਨ।

ਰਾਜੇਸ਼ ਵਰਮਾ ਦੀ ਕਿਤਾਬ- ਫਾਸਟ ਟ੍ਰੈਕ ਆਬਜੈਕਟਿਵ ਅਰਥਮੈਟਿਕ ਤੇ ਐਮਕੇ ਪਾਂਡੇ ਦੀ ਕਿਤਾਬ- ਵਿਸ਼ਲੇਸ਼ਣਾਤਮਕ ਤਰਕ।

ਅਪਲਾਈ ਫੀਸ: ਐਸਟੀ/ਐਸਸੀ- 50 ਰੁਪਏ ਤੇ ਹੋਰਨਾਂ ਲਈ 600 ਰੁਪਏ