ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਸੋਮਵਾਰ ਨੂੰ ਕਿਹਾ ਕਿ ਅਧਿਕਾਰੀਆਂ ਦੀ ਦੋ ਦਿਨ ਦੀ ਹੜਤਾਲ ਜੇਕਰ ਹੁੰਦੀ ਹੈ ਤਾਂ ਇਸ ਨਾਲ ਬੈਂਕ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਜਨਤਕ ਖੇਤਰ ‘ਚ ਚਾਰ ਕਰਮਚਾਰੀ ਸੰਗਠਨਾਂ ਨੇ 26 ਸਤੰਬਰ ਤੋਂ ਦੋ ਦਿਨ ਦੀ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਬੈਂਕ ਕਰਮਚਾਰੀਆਂ ਨੇ 10 ਜਨਤਕ ਖੇਤਰਾਂ ਦੇ ਬੈਂਕਾਂ ਨੂੰ ਮਿਲਾ ਕੇ ਚਾਰ ਬੈਂਕ ਕਰਨ ਦੀ ਪਹਿਲ ਦੇ ਵਿਰੋਧ ‘ਚ ਹੜਤਾਲ ਕੀਤੀ ਜਾ ਰਹੀ ਹੈ।
ਐਸਬੀਆਈ ਨੇ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ, “ਬੈਂਕ ਨੇ ਆਪਣੀਆਂ ਬ੍ਰਾਂਚਾਂ ਤੇ ਦਫਤਰਾਂ ‘ਚ ਆਮ ਕੰਮਕਾਰ ਲਈ ਸਾਰੇ ਪ੍ਰਬੰਧ ਕੀਤੇ ਹਨ, ਪਰ ਹੜਤਾਲ ਕਰਕੇ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।” 26 ਤੇ 27 ਸਤੰਬਰ ਦੀ ਹੜਤਾਲ ਹੋਣ ਨਾਲ ਬੈਂਕ ਚਾਰ ਦਿਨ ਬੰਦ ਰਹਿਣਗੇ ਕਿਉਂਕਿ 28 ਤੇ 29 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੈ।
ਆਈਬੀਏ ਨੇ ਬੈਂਕ ਨੂੰ ਕਿਹਾ ਕਿ ਆਲ ਇੰਡੀਆ ਬੈਂਕ ਆਫਿਸਰਜ਼ ਕਾਨਫੈਡਰੇਸ਼ਨ, ਆਲ ਇੰਡੀਆ ਬੈਂਕ ਆਫਿਸਰਜ਼ ਐਸੋਸੀਏਸ਼ਨ, ਇੰਡੀਅਨ ਨੈਸ਼ਨਲ ਬੈਂਕ ਆਫਿਸਰਜ਼ ਕਾਂਗਰਸ ਤੇ ਨੈਸ਼ਨਲ ਆਰਗਨਾਈਜੇਸ਼ਨ ਆਫ਼ ਬੈਂਕ ਆਫਿਸਰਜ਼ ਨੇ 26-27 ਸਤੰਬਰ 2019 ਨੂੰ ਬੈਂਕ ਕਰਮਚਾਰੀਆਂ ਦੀ ਅਖਿਲ ਭਾਰਤੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਅਜਿਹੇ ‘ਚ ਜੇਕਰ ਤੁਸੀਂ ਬੈਂਕ ਦਾ ਕੰਮ ਕਰਨਾ ਹੈ ਤਾਂ 26-27 ਸਤੰਬਰ ਤੋਂ ਪਹਿਲਾ ਕਰ ਲਿਓ ਕਿਉਂਕਿ 26-27 ਨੂੰ ਵੀਰਵਾਰ ਤੇ ਸ਼ੁੱਕਰਵਾਰ ਹੈ। ਇਸ ਤੋਂ ਬਾਅਦ ਬੈਂਕ ਸ਼ਨੀਵਾਰ ਤੇ ਐਤਵਾਰ ਕਰਕੇ ਬੰਦ ਹੋਣਗੇ। ਅਜਿਹੇ ‘ਚ ਤੁਹਾਡੇ ਬੈਂਕ ਦੇ ਕੰਮ ਚਾਰ ਦਿਨ ਨਹੀਂ ਹੋ ਪਾਉਣਗੇ। ਚਾਰ ਦਿਨ ਬੈਂਕ ਬੰਦ ਹੋਣ ਨਾਲ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਲਦ ਨਿਬੇੜ ਲਓ ਪੈਸੇ ਦਾ ਲੈਣ-ਦੇਣ, ਚਾਰ ਦਿਨ ਬੰਦ ਰਹਿਣਗੇ ਬੈਂਕ
ਏਬੀਪੀ ਸਾਂਝਾ
Updated at:
17 Sep 2019 12:27 PM (IST)
ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਸੋਮਵਾਰ ਨੂੰ ਕਿਹਾ ਕਿ ਅਧਿਕਾਰੀਆਂ ਦੀ ਦੋ ਦਿਨ ਦੀ ਹੜਤਾਲ ਜੇਕਰ ਹੁੰਦੀ ਹੈ ਤਾਂ ਇਸ ਨਾਲ ਬੈਂਕ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਜਨਤਕ ਖੇਤਰ ‘ਚ ਚਾਰ ਕਰਮਚਾਰੀ ਸੰਗਠਨਾਂ ਨੇ 26 ਸਤੰਬਰ ਤੋਂ ਦੋ ਦਿਨ ਦੀ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ ਹੈ।
- - - - - - - - - Advertisement - - - - - - - - -