ਦਿੱਲੀ ਤੱਕ ਪਹੁੰਚੀ ਬਾਰਸ਼, ਹੁਣ ਪੰਜਾਬ-ਹਰਿਆਣਾ ਦੀ ਵਾਰੀ
ਏਬੀਪੀ ਸਾਂਝਾ | 11 Jun 2019 12:14 PM (IST)
ਹੁਣ ਤਕ ਦੇ ਸਭ ਤੋਂ ਗਰਮ ਦਿਨ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਹਲਕੀਆਂ ਹਵਾਵਾਂ ਨਾਲ ਬਾਰਸ਼ ਹੋਈ।
ਨਵੀਂ ਦਿੱਲੀ: ਹੁਣ ਤਕ ਦੇ ਸਭ ਤੋਂ ਗਰਮ ਦਿਨ ਦਾ ਸਾਹਮਣਾ ਕਰਨ ਤੋਂ ਬਾਅਦ ਅੱਜ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਰਾਜਧਾਨੀ ਦਿੱਲੀ ਤੇ ਨੇੜਲੇ ਇਲਾਕਿਆਂ ‘ਚ ਹਲਕੀਆਂ ਹਵਾਵਾਂ ਨਾਲ ਬਾਰਸ਼ ਹੋਈ। ਅਗਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਬਾਰਸ਼ ਹੋ ਸਕਦੀ ਹੈ। ਇਹ ਪ੍ਰੀ-ਮਾਨਸੂਨ ਬਾਰਸ਼ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਗੁਜਰਾਤ ਦੇ ਤੱਟਵਰਤੀ ਇਲਾਕਿਆਂ ‘ਚ ਚੱਕਰਵਰਤੀ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅਰਬ ਸਾਗਰ ਤੋਂ ਉੱਠਣ ਵਾਲਾ ਚੱਕਰਵਰਤੀ ਤੂਫਾਨ ਹਵਾ 75 ਕਿਲੋਮੀਟਰ ਤੋਂ ਲੈ ਕੇ ਜ਼ਿਆਦਾ ਤੋਂ ਜ਼ਿਆਦਾ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸੂਬੇ ਦੇ ਕਈ ਇਲਾਕਿਆਂ ‘ਚ ਆਵੇਗਾ। ਇਸ ਦਾ ਅਸਰ ਮੁੰਬਰੀ ‘ਤੇ ਵੀ ਦੇਖਣ ਨੂੰ ਮਿਲੇਗਾ। ਇਸ ਦੇ ਮੱਦੇਨਜ਼ਰ ਅੇਨਡੀਆਰਐਫ ਦੀ ਟੀਮ ਨੂੰ ਅਲਰਟ ਕੀਤਾ ਗਿਆ ਹੈ। ਸੂਬੇ ‘ਚ ਤੂਫਾਨ 12-13 ਜੂਨ ਨੂੰ ਦਸਤਕ ਦੇ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ‘ਚ ਹਲਕੀ ਬਾਰਸ਼ ਹੋਈ ਹੈ। ਜਦਕਿ ਸੋਮਵਾਰ ਦਿੱਲੀ ਦਾ ਹੁਣ ਤਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਅਜੇ ਭਿਆਨਕ ਗਰਮੀ ਦੀ ਮਾਰ ਜਾਰੀ ਰਹੇਗੀ। 13 ਜੂਨ ਤਕ ਗਰਮ ਹਵਾਵਾਂ ਦੇ ਚੱਲਣ ਦਾ ਦੌਰ ਵੀ ਜਾਰੀ ਰਹੇਗਾ।