ਨਵੀਂ ਦਿੱਲੀ: ਦੇਸ਼ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਅਜਿਹੇ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਪਾਰਾ ਹੁਣ ਤਕ ਦੇ ਸਭ ਤੋਂ ਉੱਚੇ ਪੱਥਰ ‘ਤੇ ਪਹੁੰਚ ਚੁੱਕਿਆ ਹੈ। ਜਿੱਥੇ ਦਿੱਲੀ ਦਾ ਪਾਰਾ 48 ਡਿਗਰੀ ਸੈਲਸੀਅਸ ਹੋ ਚੁੱਕਿਆ ਹੈ ਉੱਥੇ ਹੀ ਦੇਸ਼ ਦੇ ਕਈ ਹਿੱਸੇ 50 ਡਿਗਰੀ ਦੇ ਤਾਪਮਾਨ ਨਾਲ ਤੱਪ ਰਹੇ ਹਨ। ਰਾਜਸਥਾਨ ਦੇ ਧੋਲਪੁਰ ੳਤੇ ਚੁਰੂ ‘ਚ ਗਰਮੀ ਨਾਲ ਦਿਨ ‘ਚ ਕਰਫਿਊ ਜਿਹੇ ਹਾਲਾਤ ਬਣ ਗਰੇ ਹਨ।
ਬੇਸ਼ੱਕ ਕੇਰਲ ‘ਚ ਮਾਨਸੂਨ ਨੇ ਦਸਤਕ ਦਿੱਤੀ ਹੈ ਪਰ ਇਸ ਤੋਂ ਬਾਅਦ ਵੀ ਉੱਤਰੀ ਭਾਰਤ ਨੂੰ ਅਜੇ ਗਰਮੀ ਤੋਂ ਕਿਸੇ ਪਾਸਿਓਂ ਰਾਹਤ ਨਾ ਮਿਲਣ ਦੀ ਉਮੀਦ ਹੈ ਕਿਉਂਕਿ ਮਾਨਸੂਨ ਦੇ ਰਫਤਾਰ ਕਾਫੀ ਹੌਲੀ ਹੈ। ਉਧਰ ਮਾਨਸੂਨ ਨੇ ਵੀ 10-15 ਦਿਨ ਬਾਅਦ ਆਉਣਾ ਹੈ।
ਰਾਜਧਾਨੀ ਦਿੱਲੀ ਦੇ ਇਤਿਹਾਸ ‘ਚ ਸੋਮਵਾਰ ਨੂੰ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। 48 ਡਿਗਰੀ ਸੈਲਸੀਅਸ ਤਾਪਮਾਨ ਨਾਲ 10 ਜੂਨ 2019 ਨੂੰ ਦਿੱਲੀ ਦੇ ਇਤਿਹਾਸ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਤੋਂ ਪਹਿਲਾ 9 ਜੂਨ 2014 ਨੂੰ ਪਾਲਮ ਸਭ ਤੋਂ ਜ਼ਿਆਦਾ 47.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਮੌਸਮ ਵਿਭਾਗ ਦਾ ਕਹਿਣਾ ਹੈ ਖੁਸ਼ਕ ਪਛੁਆ ਹਵਾਵਾਂ, ਪੱਛਮੀ ਗੜਬੜੀ ਦਾ ਮੈਦਾਨੀ ਇਲਾਕਿਆਂ ‘ਤੇ ਕੋਈ ਪ੍ਰਭਾਅ ਨਹੀ ਪਵੇਗਾ। ਉਨ੍ਹਾਂ ਨੇ ਕਿਹਾ ਦੱਖਣੀ-ਪੱਛਮੀ ਹਵਾਵਾਂ ਕਾਰਨ ਅੱਜ ਤਾਪਮਾਨ ‘ਚ ਇੱਕ-ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇ, ਪਰ ਲੂ ਚਲਣਾ ਜਾਰੀ ਰਹੇਗਾ।
ਦੇਸ਼ ‘ਚ ਗਰਮੀ ਦਾ ਕਹਿਰ ਜਾਰੀ, ਕਈ ਥਾਂਵਾਂ ‘ਤੇ ਤਾਪਮਾਨ 50 ਡਿਗਰੀ ਤੋਂ ਪਾਰ
ਏਬੀਪੀ ਸਾਂਝਾ
Updated at:
11 Jun 2019 10:58 AM (IST)
ਦੇਸ਼ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਅਜਿਹੇ ‘ਚ ਦੇਸ਼ ਦੀ ਰਾਜਧਾਨੀ ਦਿੱਲੀ ਦਾ ਪਾਰਾ ਹੁਣ ਤਕ ਦੇ ਸਭ ਤੋਂ ਉੱਚੇ ਪੱਥਰ ‘ਤੇ ਪਹੁੰਚ ਚੁੱਕਿਆ ਹੈ। ਜਿੱਥੇ ਦਿੱਲੀ ਦਾ ਪਾਰਾ 48 ਡਿਗਰੀ ਸੈਲਸੀਅਸ ਹੋ ਚੁੱਕਿਆ ਹੈ।
- - - - - - - - - Advertisement - - - - - - - - -