ਨਵੀਂ ਦਿੱਲੀ: ਹੁਣ ਟੈਲੀਕਾਮ ਕੰਪਨੀਆਂ ਦੇ ਕੇਂਦਰਾਂ ਵਿੱਚ ਜਾ ਕੇ ਤੁਹਾਨੂੰ ਮੋਬਾਇਲ ਨੰਬਰ ਆਧਾਰ ਨਾਲ ਲਿੰਕ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਕੰਮ ਹੁਣ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ। ਇੱਕ ਦਸਬੰਰ ਤੋਂ ਇਹ ਕੰਮ ਘਰ ਬੈਠੇ ਹੋ ਸਕਦਾ ਹੈ।
ਫਿਲਹਾਲ ਗਾਹਕਾਂ ਨੂੰ ਮੋਬਾਇਲ ਕੇਂਦਰ 'ਤੇ ਜਾ ਕੇ ਹੀ ਸਿਮ ਨੂੰ ਆਧਾਰ ਨਾਲ ਜੁੜਵਾਉਣਾ ਪੈਂਦਾ ਹੈ। ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਡਿਪਾਰਟਮੈਂਟ ਆਫ਼ ਟੈਲੀਕਾਮ ਨੇ ਕੰਪਨੀਆਂ ਨੂੰ ਆਨਲਾਈਨ ਲਿੰਕਿੰਗ ਸੁਵਿਧਾ ਦੇ ਹੁਕਮ ਦਿੱਤੇ ਹਨ।
ਵਨ ਟਾਇਮ ਪਾਸਵਰਡ ਨਾਲ ਤੁਸੀਂ ਘਰ ਬੈਠੇ ਹੀ ਆਧਾਰ ਲਿੰਕ ਕਰਵਾ ਸਕਦੇ ਹੋਏ। ਮੋਬਾਇਲ ਕੰਪਨੀਆਂ ਆਪਣੀ ਵੈਬਸਾਇਟ 'ਤੇ ਜਾਂ ਖਾਸ ਐਪ ਰਾਹੀਂ ਇਹ ਸੁਵਿਧਾ ਦੇ ਰਹੀਆਂ ਹਨ। ਇਸ 'ਚ ਰਜਿਸਟ੍ਰੇਸ਼ਨ ਤੋਂ ਬਾਅਦ ਇੱਕ OTP ਆਵੇਗਾ। ਇਸ ਪਾਸਵਰਡ ਦੀ ਵਰਤੋਂ ਨਾਲ ਸਿਮ ਆਧਾਰ ਨਾਲ ਲਿੰਕ ਹੋ ਜਾਵੇਗਾ। ਜੇਕਰ ਕਿਸੇ ਕੋਲ ਇੱਕ ਤੋਂ ਜ਼ਿਆਦਾ ਕੁਨੈਕਸ਼ਨ ਹਨ ਤਾਂ ਵੀ ਉਹ ਵੀ ਆਧਾਰ ਨਾਲ ਲਿੰਕ ਹੋ ਜਾਣਗੇ।
ਜੇਕਰ ਤੁਸੀਂ ਵਾਇਸ ਕਾਲ ਰਿਸਪਾਂਸ ਦੀ ਮਦਦ ਨਾਲ ਸਿਮ ਆਧਾਰ ਨਾਲ ਜੋੜਣਾ ਚਾਹੁੰਦੇ ਹੋ ਤਾਂ ਇਹ ਵੀ ਹੋ ਸਕੇਗਾ। ਇਸ ਲਈ ਕੰਪਨੀ ਦੀ ਵੈਬਸਾਇਟ ਜਾਂ ਐਪ 'ਚ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੀ ਪਛਾਣ ਹੋਣ ਤੋਂ ਬਾਅਦ ਸਿਮ ਆਧਾਰ ਨਾਲ ਅਟੈਚ ਹੋ ਜਾਵੇਗਾ।
ਵੱਡੀ ਉਮਰ ਦੇ ਖਪਤਕਾਰਾਂ ਨੂੰ ਉਨ੍ਹਾਂ ਦੇ ਘਰ ਏਜੰਟ ਭੇਜ ਕੇ ਵੀ ਆਧਾਰ ਜੁਣਵਾਉਣ ਦੀ ਸੁਵਿਧਾ ਦਿੱਤੀ ਜਾਵੇਗੀ। ਜੇਕਰ ਕੋਈ ਕਿਸੇ ਵੱਡੀ ਬੀਮਾਰੀ ਨਾਲ ਪੀੜਤ ਹੈ ਤਾਂ ਉਸ ਨੂੰ ਵੀ ਘਰ ਬੈਠੇ ਆਧਾਰ ਲਿੰਕ ਕਰਵਾਉਣ ਦੀ ਸੁਵਿਧਾ ਹੋਵੇਗੀ। ਇਸ ਲਈ ਵਿਸ਼ੇਸ਼ ਬੇਨਤੀ ਕਰਨੀ ਹੋਵੇਗੀ।