ਨਵੀਂ ਦਿੱਲੀ: ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਵਿਚ ਭਾਰਤੀ ਅੰਬੈਂਸੀ ਨੂੰ ਵਾਸ਼ਿੰਗਟਨ ਸਟੇਟ ਵਿਚ ਸਿੱਖ ਲੜਕੇ ਨਾਲ ਹੋਈ ਕੁੱਟਮਾਰ 'ਤੇ ਰਿਪੋਰਟ ਭੇਜਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਸਟੇਟ ਵਿਚ ਇਕ 14 ਸਾਲਾਂ ਸਿੱਖ ਲੜਕੇ ਨੂੰ ਉਸ ਦੇ ਹਮ ਜਮਾਤੀ ਨੇ ਬੀਤੇ ਦਿਨੀਂ ਕੁੱਟਿਆ। ਜਿਸ 'ਤੇ ਸਿੱਖ ਲੜਕੇ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ 'ਤੇ ਨਸਲੀ ਹਮਲਾ ਹੋਇਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ 'ਚ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਖ਼ਬਰ ਰਿਪੋਰਟਾਂ ਨੂੰ ਦੇਖਿਆ ਹੈ ਤੇ ਉਨ੍ਹਾਂ ਨੇ ਅਮਰੀਕਾ ਵਿਚ ਭਾਰਤੀ ਅੰਬੈਂਸੀ ਨੂੰ ਘਟਨਾ ਸਬੰਧੀ ਰਿਪੋਰਟ ਭੇਜਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਪਹਿਲਾਂ ਵੀ ਅਜਿਹੇ ਮਸਲਿਆਂ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ ਤੇ ਉਹ ਟਵੀਟਰ 'ਤੇ ਹੀ ਬੇਹੱਦ ਸਰਗਰਮ ਹੈ। ਉਨ੍ਹਾਂ ਦੀ ਅਜਿਹੀ ਦਿੱਖ ਕਰਕੇ ਹੀ ਉਨ੍ਹਾਂ ਦੀ ਪ੍ਰਸ਼ੰਸਾ ਹੁੰਦੀ ਹੈ।