ਹਰਦੌਈ: ਉੱਤਰਪ੍ਰਦੇਸ਼ ਦੇ ਹਰਦੌਈ ਜ਼ਿਲ੍ਹੇ ਦੇ ਪ੍ਰਸਿਧ ਮੰਦਰ ‘ਚ ਪਾਸੀ ਸਮਾਜ ਦਾ ਸਮਾਗਮ ਕੀਤਾ ਗਿਆ ਜਿਸ ‘ਚ ਖਾਣ ਦੇ ਪੈਕੇਟਾਂ ‘ਚ ਸਰਾਬ ਦੀਆ ਬੋਤਲਾਂ ਵੰਡੀਆਂ ਗਈਆਂ। ਇਸ ਮਾਮਲੇ ਦਾ ਇਲਜ਼ਾਮ ਭਾਜਪਾ ਦੇ ਸੀਨੀਅਰ ਨੇਤਾ ਨਰੇਸ਼ ਅਗ੍ਰਵਾਲ ਦੇ ਬੇਟੇ ਨਿਤੀਨ ਅਗ੍ਰਵਾਲ ‘ਤੇ ਹਨ। ਹੁਣ ਸਥਾਨਕ ਸਾਂਸਦ ਅੰਸ਼ੁਲ ਵਰਮਾ ਨੇ ਸੀਐਮ ਯੋਗੀ ਨੂੰ ਇਸ ਦੀ ਸ਼ਿਕਾਇਤ ਭੇਜੀ ਹੈ।

ਅੰਸ਼ੁਲ ਵਰਮਾ ਨੇ ਚਿੱਠੀ ਲਿੱਖ ਕਿਹਾ ਹੈ ਖਿ ਸ਼੍ਰਵਣ ਦੇਵੀ ਮੰਦਰ ‘ਚ ਭਾਜਪਾ ਨੇਤਾ ਨਰੇਸ਼ ਅਗ੍ਰਵਾਲ ਨੇ ਪਾਸੀ ਸਮਾਜ ਸਮਾਗਮ ਕਤਿਾ ਸੀ। ਜਿਸ ‘ਚ ਮੌਜੂਦ ਲੋਕਾਂ ਅਤੇ ਨਾਬਾਲਿਗ ਬੱਚਿਆਂ ‘ਚ ਲੰਚ ਵੰਡੀਆ ਗਿਆ ਅਤੇ ਉਨ੍ਹਾਂ ਪੈਕੇਟਾਂ ‘ਚ ਸ਼ਰਾਬ ਦੀਆਂ ਸ਼ੀਸ਼ੀਆ ਵੀ ਸੀ।


ਉਨ੍ਹਾਂ ਨੇ ਚਿੱਠੀ ‘ਚ ਇਹ ਵੀ ਲਿਖਿਆ ਕਿ ਜੇਕਰ ਕਾਰਵਾਈ ਨਹੀ ਕੀਤੀ ਤਾਂ ਉਹ ਸੜਕਾਂ ‘ਤੇ ਉਤਰਨ ਨੂੰ ਮਜਬੂਰ ਹੋ ਜਾਣਗੇ ਅਤੇ ਜੇਕਰ ਇਸ ‘ਚ ਕਿਸੇ ਅਧਿਕਾਰੀ ਦੀ ਗਲਤੀ ਹੈ ਤਾਂ ਉਸ ਖਿਲਾਫ ਵੀ ਕਾਰਵਾਈ ਹੋਣੀ ਚਾਹਿਦੀ ਹੈ।

6 ਜਨਵਰੀ ਨੂੰ ਇਹ ਸਮਾਗਮ ਕੀਤਾ ਗਿਆ ਸੀ। ਜਦਕਿ ਇਸ ਪੂਰੇ ਮੁੱਦੇ ‘ਤੇ ਨਰੇਸ਼ ਅਗ੍ਰਵਾਲ ਨੇ ਕੁਝ ਵੀ ਕਹਿਣ ਤੋਂ ਇੰਕਾਰ ਕਰ ਦਿੱਤਾ। ਭਾਜਪਾ ਵੀ ਸਮਾਗਮ ਕਰਵਾਏ ਜਾਣ ਤੋਂ ਇੰਨਕਾਰ ਕਰ ਰਹੀ ਹੈ।