ਦਿੱਲੀ ਦੇ ਚੰਦਰਨਗਰ ਖੇਤਰ ਵਿੱਚ ਸ਼ਰਾਬ ਦੀ ਦੁਕਾਨ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ। ਇਸ ਦੌਰਾਨ, ਇੱਕ ਵਿਅਕਤੀ ਦੁਕਾਨ ਦੇ ਬਾਹਰ ਖੜ੍ਹੇ ਲੋਕਾਂ ਦਾ ਫੁੱਲਾਂ ਨਾਲ ਸਵਾਗਤ ਕਰਦੇ ਦੇਖਿਆ ਗਿਆ। ਇਸੇ ਦੌਰਾਨ ਇਹ ਵਿਅਕਤੀ ਕਹਿ ਰਿਹਾ ਸੀ ਕਿ ਤੁਸੀਂ ਸਾਡੇ ਦੇਸ਼ ਦੀ ਆਰਥਿਕਤਾ ਹੋ, ਸਰਕਾਰ ਕੋਲ ਪੈਸੇ ਨਹੀਂ ਹਨ।
ਕਰਨਾਟਕ ਵਿੱਚ ਲੌਕਡਾਉਨ ਦੇ ਤੀਜੇ ਪੜਾਅ 'ਚ ਕੁਝ ਵਿਸ਼ੇਸ਼ ਗਾਇਡਲਾਈਨਾਂ ਨਾਲ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਪਰ ਦੂਜੇ ਦਿਨ ਵੀ ਭੀੜ ਨੂੰ ਘੱਟ ਨਹੀਂ ਕੀਤਾ ਜਾ ਸਕਿਆ। ਲੋਕ ਲਾਈਨ ਵਿੱਚ ਅਖਬਾਰ ਪੜ੍ਹ ਰਹੇ ਹਨ, ਜਦੋਂ ਕਿ ਕਈ ਚਾਹ ਪੀਂਦੇ ਪੀਂਦੇ ਦੁਕਾਨਾਂ ਖੋਲ੍ਹਣ ਦੀ ਉਡੀਕ ਕਰਦੇ ਨਜ਼ਰ ਆਏ।
ਦਿੱਲੀ ਵਿਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਵੱਡੀ ਗਿਣਤੀ ਵਿੱਚ ਲੋਕ ਠੇਕਿਆਂ ਦੇ ਬਾਹਰ ਲਾਈਨ ਵਿੱਚ ਖੜੇ ਦਿਖਾਈ ਦਿੰਦੇ ਰਹੇ।ਸਰੀਰਕ ਦੂਰੀ ਬਣਾਈ ਰੱਖਣ ਲਈ ਪੁਲਿਸ ਤਾਇਨਾਤ ਕੀਤੀ ਗਈ ਹੈ। ਮੰਗਲਵਾਰ ਤੋਂ ਹੀ ਦਿੱਲੀ ਵਿੱਚ ਸ਼ਰਾਬ ਮਹਿੰਗੀ ਹੋ ਗਈ ਹੈ। ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਸ਼ਰਾਬ 'ਤੇ ਵਿਸ਼ੇਸ਼ ਕੋਰੋਨਾ ਫੀਸ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਫੀਸ ਐਮਆਰਪੀ ਉੱਤੇ 70 ਪ੍ਰਤੀਸ਼ਤ ਹੋਵੇਗੀ। ਯਾਨੀ ਇੱਕ ਹਜ਼ਾਰ ਰੁਪਏ ਦੀ ਇੱਕ ਬੋਤਲ 1700 ਰੁਪਏ ਵਿੱਚ ਮਿਲੇਗੀ।
ਰਾਜ ਸਰਕਾਰਾਂ ਦੀ ਕਮਾਈ ਨੂੰ ਕੋਰੋਨਾਵਾਇਰਸ ਲੌਕਡਾਉਨ ਕਾਰਨ ਵੱਡਾ ਝਟਕਾ ਲੱਗਾ ਹੈ। ਅਜਿਹੀ ਸਥਿਤੀ ਵਿੱਚ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਰਕਾਰ, ਦਿੱਲੀ ਵਾਂਗ ਸ਼ਰਾਬ ਉੱਤੇ ਵਿਸ਼ੇਸ਼ ਕੋਰੋਨਾ ਫੀਸ ਲਗਾਉਣ ਦੀ ਤਿਆਰੀ ਕਰ ਰਹੀ ਹੈ।