ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਬੈਸਰਨ ਘਾਟੀ ਵਿੱਚ ਘੋੜਸਵਾਰੀ ਕਰ ਰਹੇ ਅਤੇ ਉੱਥੇ ਘੁੰਮਣ ਆਏ ਸੈਲਾਨੀਆਂ ‘ਤੇ ਗੋਲੀਆਂ ਚਲਾਈਆਂ। ਸੂਤਰਾਂ ਮੁਤਾਬਕ, ਹਮਲੇ ਵਿੱਚ 16 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 10 ਲੋਕ ਜ਼ਖਮੀ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀਨਗਰ ‘ਚ ਉੱਚ ਪੱਧਰੀ ਮੀਟਿੰਗ ਬੁਲਾਈ ਹੈ।

ਅੱਤਵਾਦੀਆਂ ਨੇ ਸੈਲਾਨੀਆਂ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਪੁੱਛੇ। ਫਿਰ ਉਨ੍ਹਾਂ ਨੂੰ ਕਲਮਾ ਪੜ੍ਹਨ ਲਈ ਕਿਹਾ। ਜਿਹੜੇ ਹਿੰਦੂ ਸਨ, ਉਨ੍ਹਾਂ ਦਾ ਧਰਮ ਜਾਣਨ ਤੋਂ ਬਾਅਦ ਉਨ੍ਹਾਂ ‘ਤੇ ਗੋਲੀਆਂ ਚਲਾਈਆਂ। ਅੱਤਵਾਦੀਆਂ ਵੱਲੋਂ 50 ਤੋਂ ਵੱਧ ਰਾਊਂਡ ਫਾਇਰਿੰਗ ਕੀਤੀ ਗਈ।

 

ਇਹ ਦੁਖਦਾਈ ਤਸਵੀਰ ਪਹਿਲਗਾਮ ਹਮਲੇ ਤੋਂ ਸਾਹਮਣੇ ਆਈ ਹੈ। ਇੱਕ ਔਰਤ ਹਮਲੇ ‘ਚ ਮਾਰੇ ਗਏ ਆਪਣੇ ਪਤੀ ਦੀ ਲਾਸ਼ ਕੋਲ ਬੈਠੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਭੇਲਪੁਰੀ ਖਾ ਰਹੀ ਸੀ। ਅੱਤਵਾਦੀਆਂ ਨੇ ਪਹਿਲਾਂ ਪੁੱਛਿਆ ਕਿ ਤੁਸੀਂ ਮੁਸਲਮਾਨ ਹੋ? ਅਤੇ ਫਿਰ ਗੋਲੀ ਮਾਰ ਦਿੱਤੀ।

ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੀ ਚਸ਼ਮਦੀਦ ਪੱਲਵੀ ਨੇ ਦੱਸਿਆ ਕਿ ਉਸਦੇ ਪਤੀ ਨੂੰ ਅੱਤਵਾਦੀਆਂ ਨੇ ਕਿਵੇਂ ਗੋਲੀ ਮਾਰੀ। ਪੱਲਵੀ ਨੇ ਕਿਹਾ ਕਿ ਅੱਤਵਾਦੀਆਂ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਜਾ ਕੇ ਮੋਦੀ ਨੂੰ ਦੱਸ ਦਿਓ।

‘ਸੈਰ ਨੇ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ’

ਪੱਲਵੀ ਵਾਰ-ਵਾਰ ਆਪਣੇ ਬੇਟੇ ਨੂੰ ਗਲੇ ਲਗਾਉਂਦੀ ਰਹੀ ਅਤੇ ਆਖਦੀ ਰਹੀ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਸੈਰ ਸਾਡੀ ਜ਼ਿੰਦਗੀ ਨੂੰ ਇੰਝ ਬਰਬਾਦ ਕਰ ਦੇਵੇਗੀ। ਗੋਲੀਆਂ ਚਲਾਉਣ ਵਾਲੇ ਨੇ ਕਿਹਾ, “ਜਾਓ, ਤੁਹਾਨੂੰ ਨਹੀਂ ਮਾਰਦੇ, ਜਾ ਕੇ ਮੋਦੀ ਨੂੰ ਦੱਸ ਦਿਓ।”

ਪੱਲਵੀ ਆਪਣੇ ਪਤੀ ਮੰਜੂਨਾਥ ਅਤੇ ਬੇਟੇ ਨਾਲ ਕੁਝ ਦਿਨ ਪਹਿਲਾਂ ਹੀ ਕਰਨਾਟਕ ਦੇ ਸ਼ਿਵਮੋਗਾ ਤੋਂ ਕਸ਼ਮੀਰ ਛੁੱਟੀਆਂ ਮਨਾਉਣ ਆਈ ਸੀ। ਉਸ ਨੇ ਦੱਸਿਆ ਕਿ ਉਹ 22 ਅਪ੍ਰੈਲ ਦੀ ਸਵੇਰੇ ਹੀ ਪਹਿਲਗਾਮ ਪੁੱਜੇ ਸਨ ਅਤੇ ਘੁੰਮਦੇ-ਘੁੰਮਦੇ ਬੈਸਰਨ ਆ ਗਏ।

ਜੰਮੂ-ਕਸ਼ਮੀਰ ਵਿੱਚ ਕੁਝ ਅਜਿਹੇ ਇਲਾਕੇ ਹਨ ਜਿੱਥੇ ਅੱਤਵਾਦ ਘੱਟ ਹੈ। ਪਹਿਲਗਾਮ ਵੀ ਉਹਨਾਂ ਵਿੱਚੋਂ ਇੱਕ ਹੈ। ਇੱਥੇ ਬਰਫਬਾਰੀ ਦਾ ਲੁਤਫ਼ ਲੈਣ ਲਈ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਹਨ। ਸੈਲਾਨੀ ਪਹਿਲਗਾਮ ਦੇ ਪਹਾੜਾਂ ਦੇ ਟੌਪ ਤੱਕ ਟ੍ਰੈਕਿੰਗ ਲਈ ਜਾਂਦੇ ਹਨ। ਉੱਥੇ ਹੀ ਅੱਤਵਾਦੀ ਹਮਲਾ ਹੋਇਆ ਹੈ। ਓਥੇ ਛੁਪੇ ਹੋਏ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਹਮਲਾ ਕੀਤਾ। ਕੁਝ ਅੱਤਵਾਦੀਆਂ ਫੌਜੀਆਂ ਵਾਂਗ ਵਰਦੀ ਪਹਿਣਨੇ ਹੋਏ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।