ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਅੱਜ ਪ੍ਰੈੱਸ ਕਾਨਫਰੰਸ ਕੀਤਾ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਆਪਣੀ ਤਿੰਨ ਦਿਨਾਂ ਮੀਟਿੰਗ ਵਿੱਚ ਰੈਪੋ ਰੇਟ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕਮੀ 0.4 ਪ੍ਰਤੀਸ਼ਤ ਹੋਵੇਗੀ ਤੇ ਇਸ ਤਰ੍ਹਾਂ ਰੈਪੋ ਰੇਟ (repo rate) ਘੱਟ ਕੇ 4 ਪ੍ਰਤੀਸ਼ਤ ਹੋ ਗਿਆ ਹੈ, ਜੋ ਪਹਿਲਾਂ 4.4 ਪ੍ਰਤੀਸ਼ਤ ਸੀ।
ਐਮਪੀਸੀ ਦੀ ਬੈਠਕ 3 ਤੋਂ 5 ਜੂਨ ਤੱਕ ਹੋਣੀ ਸੀ ਪਰ ਇਹ ਪਹਿਲਾਂ ਹੀ ਹੋ ਚੁਕੀ ਹੈ ਤੇ ਬਹੁਤੇ ਮੈਂਬਰ 20-22 ਮਈ ਦੌਰਾਨ ਹੋਈ ਮੀਟਿੰਗ ਵਿੱਚ ਰੈਪੋ ਰੇਟ ਘਟਾਉਣ ਦੇ ਹੱਕ ਵਿੱਚ ਸੀ। ਹਾਲਾਂਕਿ, ਰਿਵਰਸ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਤੇ ਇਸ ਨੂੰ 3.35 ਪ੍ਰਤੀਸ਼ਤ 'ਤੇ ਬਰਕਰਾਰ ਰੱਖਿਆ ਗਿਆ ਹੈ।
ਕੋਰੋਨਾ ਆਰਥਿਕਤਾ ਨੂੰ ਨੁਕਸਾਨ:
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਹੈ, ਪਰ ਸਾਂਝੇ ਯਤਨਾਂ ਸਦਕਾ ਦੇਸ਼ ਇਸ ਸਥਿਤੀ ਤੋਂ ਨਿਕਲੰ ਸਕਦਾ ਹੈ। ਹਾਲਾਂਕਿ, ਵਿੱਤੀ ਸਾਲ 2020-21 ਦੌਰਾਨ ਦੇਸ਼ ਦੀ ਜੀਡੀਪੀ ਵਿਕਾਸ ਦਰ ਨਕਾਰਾਤਮਕ ਰਹੇਗੀ। ਆਉਣ ਵਾਲੇ ਸਮੇਂ ਵਿਚ ਦੇਸ਼ ਵਿਚ ਮਹਿੰਗਾਈ ਨੂੰ ਘੱਟ ਰੱਖਣਾ ਇੱਕ ਚੁਣੌਤੀ ਹੋਵੇਗਾ।
ਆਰਬੀਆਈ ਦੇ ਤਾਜ਼ਾ ਫੈਸਲੇ:
ਇਸ ਤੋਂ ਪਹਿਲਾਂ 27 ਅਪਰੈਲ ਨੂੰ ਆਰਬੀਆਈ ਨੇ ਐਲਾਨ ਕਰ ਮਿਊਚਲ ਫੰਡ ਨਿਵੇਸ਼ਕਾਂ ਨੂੰ 50 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ 17 ਅਪਰੈਲ ਨੂੰ ਆਰਬੀਆਈ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ ਤੇ ਐਨਬੀਐਫਸੀ ਤੇ ਮਾਈਕਰੋ ਵਿੱਤ ਸੰਸਥਾਵਾਂ (ਐਮਐਫਆਈ) ਲਈ 50,000 ਕਰੋੜ ਰੁਪਏ ਦਾ ਟੀਚਾ ਐਲਟੀਆਰਓ ਦਾ ਐਲਾਨ ਕੀਤਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ
ਏਬੀਪੀ ਸਾਂਝਾ
Updated at:
22 May 2020 11:37 AM (IST)
ਰੈਪੋ ਰੇਟ ਨੂੰ ਘਟਾਉਣ ਨਾਲ ਬੈਂਕਾਂ ਨੂੰ ਆਰਬੀਆਈ ਤੋਂ ਘੱਟ ਵਿਆਜ਼ 'ਤੇ ਕਰਜ਼ਾ ਮਿਲ ਸਕੇਗਾ ਤੇ ਬੈਂਕਾਂ ਨੂੰ ਇਸ ਦਾ ਫਾਇਦਾ ਹੋਏਗਾ ਜਿਸ ਤੋਂ ਬਾਅਦ ਗਾਹਕਾਂ ਦੀ ਈਐਮਆਈ ਘੱਟ ਕੀਤੀ ਜਾ ਸਕਦੀ ਹੈ।
NEXT
PREV
ਈਐਮਆਈ ਦੇਣ ਵਾਲਿਆਂ ਨੂੰ ਹੋਰ ਰਾਹਤ
- ਈਐਮਆਈ ਦੇਣ ਵਾਲਿਆਂ ਨੂੰ ਕਿੰਨੇ ਸਮੇਂ ਦੀ ਰਾਹਤ?
- ਕਰਜ਼ਾ ਦੀਆਂ ਕਿਸ਼ਤਾਂ (ਈਐਮਆਈ) ਮੋੜਨ ਦੀ ਤਾਰੀਖ ਤਿੰਨ ਹੋਰ ਮਹੀਨਿਆਂ ਯਾਨੀ 31 ਅਗਸਤ ਲਈ ਵਧਾਈ ਗਈ ਹੈ।
- ਕੀ ਈਐਮਆਈ ਨਾ ਮੋੜਨ ਨਾਲ ਵਿਆਜ਼ ਦਾ ਬੋਝ ਵਧੇਗਾ?
- ਹਾਂ, ਵਿੱਤੀ ਯੋਜਨਾਕਾਰਾਂ ਸਪਸ਼ਟ ਕੀਤਾ ਹੈ ਕਿ ਜੇ ਤੁਸੀਂ ਈਐਮਆਈ ਨੂੰ ਵਾਪਸ ਕਰਨ ਦੇ ਯੋਗ ਹੋ ਤਾਂ ਇਸ ਨੂੰ ਅਦਾ ਕਰਨਾ ਜਾਰੀ ਰੱਖੋ। ਨਹੀਂ ਤਾਂ, ਵਿਆਜ ਦਾ ਬੋਝ ਵਧੇਗਾ।
- ਪਹਿਲਾਂ ਆਰਬੀਆਈ ਨੇ ਈਐਮਆਈ 'ਚ ਕਿੰਨੀ ਰਾਹਤ ਦਿੱਤੀ ਸੀ?
- ਆਰਬੀਆਈ ਨੇ ਸਾਰੇ ਟਰਮ ਲੋਨ ਲਈ 1 ਮਾਰਚ, 2020 ਤੋਂ 31 ਮਈ, 2020 ਤੱਕ ਕਰਜ਼ਾ ਮੁਆਫੀ ਸਹੂਲਤ ਵਧਾ ਦਿੱਤੀ ਸੀ।
- ਲੋਨ ਮੋਰੈਟੋਰੀਅਮ ਦਾ ਕੀ ਅਰਥ ਹੈ?
- ਲੋਨ ਮੋਰੈਟੋਰੀਅਮ ਦੀ ਮਿਆਦ ਵਧਾਉਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ, ਤਾਂ ਤਿੰਨ ਹੋਰ ਮਹੀਨਿਆਂ ਲਈ ਆਪਣਾ ਟਰਮ ਲੋਨ ਈਐਮਆਈ ਨਾ ਦਿਓ।
- - - - - - - - - Advertisement - - - - - - - - -