ਨਵੀਂ ਦਿੱਲੀ: ਸਰਕਾਰੀ ਬੈਂਕਾਂ ਨੇ ਲੋਨ ਦੇਣ ਦੇ ਤਰੀਕੇ 'ਚ ਬਦਲਾਅ ਕੀਤਾ ਹੈ। ਹੁਣ ਇਸ ਬਦਲਾਅ ਤਹਿਤ ਲੋਨ ਤਨਖਾਹ ਦੇਖ ਕੇ ਨਹੀਂ ਕ੍ਰੈਡਿਟ ਸਕੋਰ ਦੇਖ ਕੇ ਦਿੱਤਾ ਜਾਵੇਗਾ। ਕ੍ਰੈਡਿਟ ਸਕੋਰ 760 ਤੋਂ ਉਪਰ ਹੋਣ ਤੇ ਇੱਕ ਫੀਸਦ ਤੱਕ ਸਸਤਾ ਲੋਨ ਮਿਲਣ ਦੀ ਵੀ ਸੰਭਾਵਨਾ ਹੈ। ਰਿਜ਼ਰਵ ਬੈਂਕ ਦੇ ਆਦੇਸ਼ਾਂ 'ਤੇ ਬੈਂਕਾਂ ਨੇ ਰੈਪੋ ਰੇਟ ਨਾਲ ਕਰਜ਼ੇ ਨੂੰ ਜੋੜਨ ਤੋਂ ਬਾਅਦ 1 ਅਕਤੂਬਰ ਤੋਂ ਇਹ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤਹਿਤ, ਜੇ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ, ਤਾਂ ਤੁਹਾਡੇ ਦੁਆਰਾ ਪ੍ਰਾਪਤ ਕੀਤੇ ਹੋਮ ਲੋਨ ਦੀ ਵਿਆਜ਼ ਦਰ ਵੀ ਵਧੇਰੇ ਹੋਵੇਗੀ।


ਬੈਂਕ ਆਫ ਬੜੌਦਾ, ਯੂਨੀਅਨ ਬੈਂਕ ਆਫ਼ ਇੰਡੀਆ ਤੇ ਸਿੰਡੀਕੇਟ ਬੈਂਕ ਨੇ ਕ੍ਰੈਡਿਟ ਸਕੋਰ ਦੇ ਅਧਾਰ 'ਤੇ ਆਪਣੇ ਗ੍ਰਾਹਕਾਂ ਨੂੰ ਹੋਮ ਲੋਨ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਤਿੰਨੇ ਬੈਂਕ ਕ੍ਰੈਡਿਟ ਇਨਫਰਮੇਸ਼ਨ ਬਿਓਰੋ ਆਫ਼ ਇੰਡੀਆ (ਸਿਬਿਲ) ਤੋਂ ਪ੍ਰਾਪਤ ਹੋਏ ਕ੍ਰੈਡਿਟ ਸਕੋਰ ਸਲੈਬ ਦੇ ਅਧਾਰ ਤੇ ਕਰਜ਼ੇ ਨੂੰ ਤਰਜੀਹ ਦੇ ਰਹੇ ਹਨ।

ਕਿਸ ਸਿਬਿਲ ਕ੍ਰੈਡਿਟ ਸਕੋਰ ਤੇ ਕਿੰਨਾ ਵਿਆਜ਼