ਜੀਂਦ: ਕੋਰੋਨਾਵਾਇਰਸ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਘਾਤਕ ਮਹਾਮਾਰੀ ਤੇ ਕਾਬੂ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਰਿਆਣਾ ਵਿੱਚ ਕੋਰੋਨਾ ਦੇ ਹਾਲਾਤ ਨੂੰ ਵੇਖਦੇ ਹੋਏ ਚਰਚਾ ਛੱੜੀ ਹੋਈ ਹੈ ਕਿ ਇੱਥੇ ਜਲਦੀ ਹੀ ਲੌਕਡਾਊਨ ਲੱਗ ਸਕਦਾ ਹੈ।
ਜੀਂਦ ਤੋਂ ਬੀਜੇਪੀ ਦੇ ਵਿਧਾਇਕ ਕ੍ਰਿਸ਼ਨ ਮਿੱਡਾ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਜਲਦੀ ਹੀ ਲੌਕਡਾਊਨ ਲੱਗ ਸਕਦਾ ਹੈ। ਮਿੱਡਾ ਨੇ ਅੱਜ ਆਪਣੇ ਨਿਵਾਸ ਤੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਲੌਕਡਾਊਨ ਲਾਉਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਗੱਲਬਾਤ ਹੋਈ ਹੈ।
ਮਿੱਡਾ ਨੇ ਕਿਹਾ ਕਿ ਪੂਰੀ ਵਿਚਾਰ ਚਰਚਾ ਮਗਰੋਂ ਹਰਿਆਣਾ ਵਿੱਚ ਲੌਕਡਾਊਨ ਦਾ ਫੈਸਲਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਚੇਨ ਨਹੀਂ ਟੁੱਟਦੀ ਉਦੋਂ ਤੱਕ ਕੋਰੋਨਾ ਦਾ ਕਹਿਰ ਨਹੀਂ ਘੱਟ ਸਕਦਾ ਹੈ।