ਕੇਜਰੀਵਾਲ ਨੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾਅ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਪੁੱਛਿਆ ਕਿ ਪੂਰੇ ਭਾਰਤ ਤੋਂ ਰਿਪੋਰਟ ਆ ਰਹੀ ਹੈ ਕਿ ਵੱਡੇ ਪੱਧਰ 'ਤੇ ਲੋਕਾਂ ਦੇ ਨਾਂ ਵੋਟਰ ਲਿਸਟ ਵਿੱਚੋਂ ਕੱਟੇ ਗਏ ਹਨ। ਇੱਕ ਹੋਰ ਰੀਟਵੀਟ ਕਰਦਿਆਂ ਉਨ੍ਹਾਂ ਇਲਜ਼ਾਮ ਲਾਇਆ ਕਿ ਸਾਰੇ ਖਰਾਬ ਈਵੀਐਮ ਤੋਂ ਬੀਜੇਪੀ ਨੂੰ ਹੀ ਕਿਉਂ ਵੋਟ ਜਾਂਦੇ ਹਨ ਤੇ ਜਿਨ੍ਹਾਂ ਵੋਟਰਾਂ ਦੇ ਨਾਂ ਕੱਟੇ ਜਾਂਦੇ ਹਨ ਉਹ ਗੈਰ-ਬੀਜੇਪੀ ਹੀ ਕਿਉਂ ਹੁੰਦੇ ਹਨ?
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਨਾਂ ਵੋਟਿੰਗ ਲਿਸਟ ਤੋਂ ਗਾਇਬ ਹੈ। ਕੇਜਰੀਵਾਲ ਉਨ੍ਹਾਂ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੀ ਚੋਣਾਂ ਵਿੱਚ ਘਪਲੇ ਦੇ ਇਲਜ਼ਾਮ ਲਾ ਰਹੇ ਹਨ।