ਬੀਜੇਪੀ ਦੇ ਇੱਕ ਬੁਲਾਰਾ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਪਤਨੀ ਕੋਲ ਦਿੱਲੀ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਤੋਂ ਹਾਲੇ ਵੀ ਤਿੰਨ ਪਛਾਣ ਪੱਤਰ ਮੌਜੂਦ ਹਨ। ਉੱਧਰ ਆਪ ਦੇ ਬੁਲਾਰਾ ਸੌਰਭ ਭਾਰਦਵਾਜ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਕੇਜਰੀਵਾਲ ਦੀ ਪਤਨੀ ਇੱਕ ਪ੍ਰਾਈਵੇਟ ਮਹਿਲਾ ਹਨ। ਜੇ ਇਸ ਦੇ ਬਾਅਦ ਵੀ ਬੀਜੇਪੀ ਦੋਵਾਂ ਮਾਮਲਿਆਂ ਨੂੰ ਇੱਕ ਸਮਾਨ ਮੰਨਦੀ ਹੈ ਤਾਂ ਗੌਤਮ ਗੰਭੀਰ ਤੇ ਕੇਜਰੀਵਾਲ ਦੀ ਪਤਨੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਅਯੋਗ ਕਰਾਰ ਕਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਆਪ’ ਨੇ ਗੌਤਮ ‘ਤੇ ਲਾਏ ‘ਗੰਭੀਰ’ ਇਲਜ਼ਾਮ, ਪਹਿਲਾਂ ਵੀ ਵਿਵਾਦਾਂ 'ਚ ਘਿਰੇ
ਦੱਸ ਦੇਈਏ ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਗੌਤਮ ਗੰਭੀਰ ਦਾ ਨਾਂ ਵੋਟਰ ਸੂਚੀ ਵਿੱਚ ਦੋ ਵਾਰ ਦਰਜ ਕੀਤਾ ਹੋਇਆ ਹੈ। ਪਾਰਟੀ ਨੇ ਉਨ੍ਹਾਂ ਖ਼ਿਲਾਫ਼ ਇਸ ਮਾਮਲੇ ਸਬੰਧੀ ਤੀਸ ਹਜ਼ਾਰੀ ਕੋਰਟ ਵਿੱਚ ਅਪਰਾਧਿਕ ਸ਼ਿਕਾਇਤ ਵੀ ਦਰਜ ਕਰਵਾਈ। ਪੂਰਬੀ ਦਿੱਲੀ ਤੋਂ ਆਪ ਉਮੀਦਵਾਰ ਆਤਿਸ਼ੀ ਨੇ ਕਿਹਾ ਸੀ ਕਿ ਇਹ ਅਪਰਾਧਿਕ ਮਾਮਲਾ ਹੈ ਤੇ ਗੰਭੀਰ ਨੂੰ ਤਤਕਾਲ ਅਯੋਗ ਕਰਾਰ ਕਰ ਦੇਣਾ ਚਾਹੀਦਾ ਹੈ।
ਗੰਭੀਰ ਵੱਲੋਂ ਤਾਂ ਇਸ ਮਾਮਲੇ ਸਬੰਧੀ ਹਾਲੇ ਕੋਈ ਬਿਆਨ ਨਹੀਂ ਆਇਆ ਪਰ ਬੀਜੇਪੀ ਨੇ ਇਸ ਦੇ ਜਵਾਬ ਵਿੱਚ ਹੁਣ ਮੁੱਖ ਮੰਤਰੀ ਕੇਜਰੀਵਾਲ ਤੇ ਉਨ੍ਹਾਂ ਦੀ ਪਤਨੀ ਨੂੰ ਘੇਰ ਲਿਆ ਹੈ।