ਦੱਸ ਦੇਈਏ ਬੁੱਧਵਾਰ ਦਿੱਲੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕੇਜਰੀਵਾਲ ਸਰਕਾਰ ਨੂੰ ਘੇਰਿਆ ਤੇ ਕਿਹਾ ਸੀ ਕਿ ਇੱਥੇ ਨਾਕਾਮਪੰਥੀ ਮਾਡਲ ਨੇ ਨਾ ਸਿਰਫ ਅਰਾਜਕਤਾ ਫੈਲਾਈ, ਬਲਕਿ ਲੋਕਾਂ ਨਾਲ ਵਿਸ਼ਵਾਸਘਾਤ ਵੀ ਕੀਤਾ। ਇਸ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਸਿੱਖਿਆ, ਸਿਹਤ, ਬਿਜਲੀ ਤੇ ਪਾਣੀ ਸਮੇਤ ਕਈ ਕੰਮ ਕੀਤੇ। ਤੁਸੀਂ ਪੰਜ ਸਾਲਾਂ ਵਿੱਚ ਕੀ ਕੀਤਾ- ਭਾਸ਼ਣ, ਵਿਦੇਸ਼ ਯਾਤਰਾਵਾਂ ਤੇ ਜੁਮਲੇਬਾਜ਼ੀ? ਹੋਰ ਕੁਝ? ਇਸੇ ਲਈ ਉਹ ਝੂਠੇ ਰਾਸ਼ਟਰਵਾਦ ਦੇ ਨਾਂ 'ਤੇ ਵੋਟ ਮੰਗ ਰਹੇ।
ਪੀਐਮ ਦੇ ਭਾਸ਼ਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੋਦੀ ਨੂੰ ਕਿਹਾ ਕਿ ਉਨ੍ਹਾਂ ਦਾ ਨਾਕਾਮਪੰਥੀ ਮਾਡਲ ਤੁਹਾਡੇ ਜੁਮਲਾ-ਪੰਥੀ ਮਾਡਲ ਤੋਂ ਕਿਤੇ ਚੰਗਾ ਹੈ। ਪੰਜ ਸਾਲਾਂ ਦੀ ਸਰਕਾਰ ਦੇ ਬਾਅਦ ਵੀ ਨਹਿਰੂ ਨੂੰ ਗਾਲ੍ਹਾਂ ਦੇ ਕੇ ਵੋਟਾਂ ਮੰਗ ਰਹੇ ਹੋ। ਆਪਣੀ ਰੈਲੀ ਦੌਰਾਨ ਪੀਐਮ ਮੋਦ ਨੇ ਕਾਂਗਰਸ 'ਤੇ ਵੀ ਹਮਲਾ ਬੋਲਿਆ ਸੀ।