ਨਵੀਂ ਦਿੱਲੀ: ਚੋਣ ਵਿਭਾਗ ਵੱਲੋਂ ਨਿਯੁਕਤ ਨਿਗਰਾਨੀ ਦਸਤੇ ਦੇ ਅਧਿਕਾਰੀ ਤੇ ਆਮਦਨ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਹੁਣ ਤਕ ਕਰਨਾਟਕ ਤੋਂ 78,84,34,362 ਕਰੋੜ ਦੀ ਰਕਮ ਬਰਾਮਦ ਕੀਤੀ ਹੈ। ਕੁੱਲ ਜ਼ਬਤ ‘ਚ ਰਕਮ, ਸਾਮਾਨ, ਸ਼ਰਾਬ ਤੇ ਨਸ਼ੀਲੀਆਂ ਦਵਾਈਆਂ ਸ਼ਾਮਲ ਹਨ।


ਜ਼ਬਤ ਕੀਤੀ ਸਪੰਤੀ ‘ਚ 16,07,23,122 ਕੈਸ਼, 18093.569 ਲੀਟਰ ਸ਼ਰਾਬ ਜਿਸ ਦੀ ਕੀਮਤ 63,27,019.06 ਰੁਪਏ ਹੈ। ਇਸ ਤੋਂ ਇਲਾਵਾ 137 ਕਿਲੋ ਨਸ਼ੀਲੀਆਂ ਦਵਾਈਆਂ ਜਿਨ੍ਹਾਂ ਦੀ ਕੀਮਤ 6,62,200 ਰੁਪਏ ਤੇ ਹੋਰ ਕਈ ਚੀਜ਼ਾਂ ਜਿਨ੍ਹਾਂ ਦੀ ਕੀਮਤ 3,71,65,447 ਰੁਪਏ ਹੈ, ਜ਼ਬਤ ਕੀਤੀਆਂ ਗਈਆਂ ਹਨ।

ਚੋਣ ਕਮਿਸ਼ਨ ਇਸ ਵਾਰ ਨਿਰਪੱਖ ਚੋਣ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਨਿਗਰਾਨੀ ਰੱਖ ਰਿਹਾ ਹੈ। ਇਸ ਦੌਰਾਨ ਨਿਗਰਾਨੀ ਦਸਤੇ ਦੇ ਅਧਿਕਾਰੀ ਤੇ ਟੈਕਸ ਵਿਭਾਗ ਮਿਲ ਕੇ ਕਈ ਥਾਂਵਾਂ ‘ਤੇ ਛਾਪੇਮਾਰੀ ਕਰ ਰਿਹਾ ਹੈ।