ਔਰੰਗਾਬਾਦ: ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਔਰੰਗਾਬਾਦ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੇ ਵਿਜੇ ਰੈਲੀ ਦੌਰਾਨ ਬੀਜੇਪੀ ਲੀਡਰ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਏ। ਮੰਚ 'ਤੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਕਈ ਬੀਜੇਪੀ ਲੀਡਰ ਮੌਜੂਦ ਸਨ।
ਦਰਅਸਲ ਮੁੱਖ ਮੰਤਰੀ ਖੱਟਰ ਦੇ ਆਉਣ ਤੋਂ ਪਹਿਲਾਂ ਵੱਖ-ਵੱਖ ਲੀਡਰ ਮੰਚ 'ਤੇ ਭਾਸ਼ਣ ਦੇ ਰਹੇ ਸੀ। ਇਸੇ ਵਿਚਾਲੇ ਮੁੱਖ ਮੰਤਰੀ ਮਨੋਹਰ ਲਾਲ ਜਿਵੇਂ ਹੀ ਮੰਚ 'ਚੇ ਪਹੁੰਚੇ ਤਾਂ ਪ੍ਰੋਟੋਕੋਲ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਰੈਲੀ ਨੂੰ ਸੰਬੋਧਨ ਕਰਨਾ ਪਿਆ।
ਮੁੱਖ ਮੰਤਰੀ ਦੇ ਨਾਲ ਹਸਨਪੁਰ ਦੇ ਸਾਬਕਾ ਬੀਜੇਪੀ ਵਿਧਾਇਕ ਰਾਮਰਤਨ ਵੀ ਬੈਠੇ ਹੋਏ ਸਨ। ਮੁੱਖ ਮੰਤਰੀ ਦੇ ਸੰਬੋਧਨ ਬਾਅਦ ਉਹ ਵੀ ਰੈਲੀ ਵਿੱਚ ਬੋਲਣ ਦੀ ਉਡੀਕ ਕਰ ਰਹੇ ਸੀ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ। ਇਸੇ ਕਰਕੇ ਉਹ ਮੰਚ 'ਤੇ ਹੀ ਉੱਚੀ-ਉੱਚੀ ਰੋਣ ਲੱਗ ਗਏ। ਮੰਚ 'ਤੇ ਬੈਠੇ ਰਾਮਰਤਨ ਵਾਰ-ਵਾਰ ਬੀਜੇਪੀ ਦੇ ਪਟਕੇ ਨਾਲ ਹੰਝੂ ਪੂੰਝਦੇ ਨਜ਼ਰ ਆ ਰਹੇ ਸੀ।
ਇਸ ਪਿੱਛੋਂ ਉਨ੍ਹਾਂ ਨੂੰ ਰੋਂਦਾ ਵੇਖ ਹੋਰਾਂ ਲੀਡਰਾਂ ਨੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ, ਪਰ ਉਹ ਕੁਝ ਨਹੀਂ ਬੋਲੇ ਤੇ ਪੂਰੀ ਰੈਲੀ ਦੌਰਾਨ ਆਪਣੇ ਅੱਥਰੂ ਪੂੰਝਦੇ ਰਹੇ। ਇਸ ਦੇ ਬਾਅਦ ਜਦੋਂ ਪੱਤਰਕਾਰਾਂ ਨੇ ਬੀਜੇਪੀ ਵਿਧਾਇਕ ਨੂੰ ਰੋਣ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਮੁੱਖ ਮੰਤਰੀ ਦੇ ਪ੍ਰੋਟੋਕੋਲ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਨੰਬਰ ਨਹੀਂ ਆਇਆ।
ਮੰਚ 'ਤੇ ਬੋਲਣ ਦਾ ਮੌਕਾ ਨਹੀਂ ਮਿਲਿਆ ਤਾਂ ਧਾਹਾਂ ਮਾਰ ਰੋਣ ਲੱਗਾ ਬੀਜੇਪੀ ਲੀਡਰ
ਏਬੀਪੀ ਸਾਂਝਾ
Updated at:
15 Apr 2019 05:14 PM (IST)
ਉਨ੍ਹਾਂ ਨੂੰ ਰੋਂਦਾ ਵੇਖ ਹੋਰਾਂ ਲੀਡਰਾਂ ਨੇ ਉਨ੍ਹਾਂ ਨੂੰ ਰੋਣ ਦਾ ਕਾਰਨ ਪੁੱਛਿਆ, ਪਰ ਉਹ ਕੁਝ ਨਹੀਂ ਬੋਲੇ ਤੇ ਪੂਰੀ ਰੈਲੀ ਦੌਰਾਨ ਆਪਣੇ ਅੱਥਰੂ ਪੂੰਝਦੇ ਰਹੇ। ਇਸ ਦੇ ਬਾਅਦ ਜਦੋਂ ਪੱਤਰਕਾਰਾਂ ਨੇ ਬੀਜੇਪੀ ਵਿਧਾਇਕ ਨੂੰ ਰੋਣ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਮੁੱਖ ਮੰਤਰੀ ਦੇ ਪ੍ਰੋਟੋਕੋਲ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਨੰਬਰ ਨਹੀਂ ਆਇਆ।
- - - - - - - - - Advertisement - - - - - - - - -