ਨਵੀਂ ਦਿੱਲੀ: ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਧ੍ਰੋਹ ਕਾਨੂੰਨ ਖ਼ਤਮ ਕਰਨ ਦੀ ਵਕਾਲਤ ਕਰਨ ਲਈ ਸ਼ਨੀਵਾਰ ਨੂੰ ਵਿਰੋਧੀ ਦਲਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਪਾਕਿਸਤਾਨ ਨੀਤੀ ਸਪਸ਼ਟ ਹੈ। ਜੇ ਉਹ ਸਾਡੇ 'ਤੇ ਇੱਕ ਸੁੱਟਣਗੇ ਤਾਂ ਅਸੀਂ ਮੋਰਟਾਰ ਦਾਗਾਂਗੇ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੂੰ ਕਸ਼ਮੀਰ ਲਈ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ 'ਤੇ ਆਪਣਾ ਰੁਖ਼ ਸਪਸ਼ਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਤਾਜ ਹੈ। ਜਦੋਂ ਤਕ ਉੱਥੇ ਬੀਜੇਪੀ ਹੈ, ਕੋਈ ਵੀ ਇਸ ਨੂੰ ਭਾਰਤ ਤੋਂ ਨਹੀਂ ਲੈ ਸਕਦਾ।
ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਤਕ ਮੋਦੀ ਸਰਕਾਰ ਹੈ, 'ਟੁਕੜੇ-ਟੁਕੜੇ' ਨਾਅਰੇ ਲਾਉਣ ਵਾਲੇ ਲੋਕ ਜੇਲ੍ਹ ਵਿੱਚ ਰਹਿਣਗੇ। ਦਿੱਲੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, 'ਕੇਜਰੀਵਾਲ ਇਹ ਕਹਿੰਦੇ ਨਹੀਂ ਪਰ ਅੰਦਰੋਂ ਚਾਹੁੰਦੇ ਹਨ ਕਿ ਦੇਸ਼ ਧ੍ਰੋਹ ਕਾਨੂੰਨ ਖ਼ਤਮ ਹੋਏ। ਬਾਅਦ ਵਿੱਚ ਜਦੋਂ ਕੋਈ ਪਾਕਿਸਤਾਨ ਦੇ ਇਸ਼ਾਰੇ 'ਤੇ ਸਾਡੀ ਜਾਸੂਸੀ ਕਰੇਗਾ ਤਾਂ ਤੁਸੀਂ ਉਨ੍ਹਾਂ ਨੂੰ ਕਿਸ ਇਲਜ਼ਾਮ ਹੇਠ ਜੇਲ੍ਹ ਭੇਜੋਗੇ?'
ਸ਼ਾਹ ਨੇ ਮਿਸਾਲ ਦਿੰਦਿਆਂ ਕਿਹਾ ਕਿ ਹਾਲ ਹੀ ਵਿੱਚ ਜੇਐਨਯੂ 'ਚ 'ਭਾਰਤ ਤੇਰੇ ਟੁਕੜੇ ਹੋਂਗੇ' ਦੇ ਨਾਅਰੇ ਲੱਗੇ। ਮੋਦੀ ਸਰਕਾਰ ਨੇ ਅਜਿਹੇ ਲੋਕਾਂ ਨੂੰ ਦੇਸ਼ ਧ੍ਰੋਹ ਲਈ ਜੇਲ੍ਹ ਭੇਜ ਦਿੱਤਾ। ਜੇ ਦੇਸ਼ ਧ੍ਰੋਹ ਕਾਨੂੰਨ ਹੀ ਖ਼ਤਮ ਹੋ ਜਾਏਗਾ ਤਾਂ ਅਜਿਹੇ ਲੋਕਾਂ ਨੂੰ ਜੇਲ੍ਹ ਕਿਵੇਂ ਭੇਜਿਆ ਜਾਏਗਾ?
ਜੇ ਪਾਕਿਸਤਾਨ ਨੇ ਸਾਡੇ 'ਤੇ ਇੱਟ ਸੁੱਟੀ ਤਾਂ ਅਸੀਂ ਮੋਰਟਾਰ ਦਾਗਾਂਗੇ: ਅਮਿਤ ਸ਼ਾਹ
ਏਬੀਪੀ ਸਾਂਝਾ
Updated at:
05 May 2019 09:40 AM (IST)
ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਧ੍ਰੋਹ ਕਾਨੂੰਨ ਖ਼ਤਮ ਕਰਨ ਦੀ ਵਕਾਲਤ ਕਰਨ ਲਈ ਸ਼ਨੀਵਾਰ ਨੂੰ ਵਿਰੋਧੀ ਦਲਾਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਪਾਕਿਸਤਾਨ ਨੀਤੀ ਸਪਸ਼ਟ ਹੈ। ਜੇ ਉਹ ਸਾਡੇ 'ਤੇ ਇੱਕ ਸੁੱਟਣਗੇ ਤਾਂ ਅਸੀਂ ਮੋਰਟਾਰ ਦਾਗਾਂਗੇ।
- - - - - - - - - Advertisement - - - - - - - - -