ਇੱਕ ਵੈਬਸਾਈਟ 'ਤੇ ਕਨ੍ਹੱਈਆ ਨੇ ਚੰਦਾ ਮੰਗਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਹੈ। ਕਨ੍ਹੱਈਆ ਨੇ ਆਪਣੇ ਫੇਸਬੁਕ ਪੇਜ 'ਤੇ ਵੀ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਉਨ੍ਹਾਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਕ੍ਰਾਊਡਫੰਡਿੰਗ ਜ਼ਰੀਏ 70 ਲੱਖ ਰੁਪਏ ਜੋੜਨ ਦਾ ਟੀਚਾ ਮਿਥਿਆ ਸੀ। ਪਰ ਇੱਕ ਦੇ ਬਾਅਦ ਇੱਕ ਕਈ ਸਾਈਬਰ ਹਮਲਿਆਂ ਦੇ ਬਾਵਜੂਦ ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਇਹ ਟੀਚਾ ਹਾਸਲ ਕਰ ਲਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਨ੍ਹੱਈਆ ਕੁਮਾਰ ਦੇ ਮਹਾਗਠਜੋੜ ਦੇ ਉਮੀਦਵਾਰ ਵਜੋਂ ਬੇਗੂਸਰਾਏ ਤੋਂ ਚੋਣ ਲੜਨ ਦੀ ਚਰਚਾ ਸੀ ਪਰ ਜਦੋਂ ਮਹਾਗਠਜੋੜ ਦੀਆਂ ਸੀਟਾਂ ਦਾ ਐਲਾਨ ਹੋਇਆ ਤਾਂ ਕਨ੍ਹੱਈਆ ਦੀ ਪਾਰਟੀ ਦੇ ਹਿੱਸੇ ਕੋਈ ਸੀਟ ਨਹੀਂ ਆਈ। ਮਹਾਗਠਜੋੜ ਦੇ ਇਸ ਰਵੱਈਏ ਤੋਂ ਨਾਰਾਜ਼ ਹੋ ਕੇ ਸੀਪੀਆਈ ਨੇ ਸੂਬੇ ਵਿੱਚ ਇਕੱਲੇ ਚੋਣ ਲੜਨ ਦਾ ਫੈਸਲਾ ਕਰ ਲਿਆ।