ਚੰਡੀਗੜ੍ਹ: ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਕੇਂਦਰੀ ਸੇਵਾਵਾਂ ਸਮੇਤ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਦੀ ਚੋਣ ਲਈ ਹੋਈ ਸਿਵਲ ਸੇਵਾ ਪ੍ਰੀਖਿਆ 2018 ਦੇ ਫਾਈਨਲ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਪ੍ਰੀਖਿਆ ਵਿੱਚ ਕਨਿਸ਼ਕ ਕਟਾਰੀਆ ਨੇ ਟਾਪ ਕੀਤਾ ਹੈ। ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰੀਖਿਆ ਨਤੀਜਿਆਂ ਦੇ ਆਧਾਰ 'ਤੇ ਸਫ਼ਲ ਉਮੀਦਵਾਰਾਂ ਦਾ ਆਈਏਐਸ, ਆਈਐਫਐਸ, ਆਈਪੀਐਸ ਤੇ ਹੋਰ ਕੇਂਦਰੀ ਸੇਵਾਵਾਂ (ਗਰੁੱਪ ਏ ਤੇ ਗਰੁੱਪ ਬੀ) ਲਈ ਚੋਣ ਕੀਤੀ ਗਈ ਹੈ।

ਟੌਪ 10 ਉਮੀਦਵਾਰਾਂ ਦੇ ਨਾਂ

1. 133664 ਕਨਿਸ਼ਕ ਕਟਾਰੀਆ
2. 1104407 ਅਕਸ਼ਤ ਜੈਨ
3. 0863569 ਜੁਨੈਦ ਅਹਿਮਦ
4. 0856837 ਸ਼੍ਰਵਣ ਕੁਮਾਰ
5. 0404032 ਸ੍ਰਿਸ਼ਟੀ ਜਯੰਤ ਦੇਸ਼ਮੁਖ
6. 1705594 ਸ਼ੁਭਮ ਗੁਪਤਾ
7. 6314286 ਕਰਨਾਟੀ ਵਰੁਣਰੈਡੀ
8. 6413775 ਵੈਸ਼ਾਲੀ ਸਿੰਘ
9. 2630204 ਗੁੰਜਨ ਦਿਵੇਦੀ
10. 0879888 ਤਨਮਯ ਵਸ਼ਿਸ਼ਟ ਸ਼ਰਮਾ

ਇਸ ਪ੍ਰੀਖਿਆ ਵਿੱਚ ਸਫਲ ਹੋਏ ਸਾਰੇ ਉਮੀਦਵਾਰਾਂ ਨੂੰ ਤਿੰਨ ਗੇੜਾਂ ਦੇ ਇਮਤਿਹਾਨਾਂ, ਪ੍ਰੀ ਤੇ ਮੇਨਜ਼ ਦੇ ਨਾਲ-ਨਾਲ ਨਿੱਜੀ ਇੰਟਰਵਿਊ ਤੋਂ ਗੁਜ਼ਰਨਾ ਪੈਂਦਾ ਹੈ। ਸਫ਼ਲ ਉਮੀਦਵਾਰਾਂ ਲਈ ਫਰਵਰੀ, 2019 ਵਿੱਚ ਇੰਟਰਵਿਊ ਲਈਆਂ ਗਈਆਂ ਸੀ।
ਆਪਣਾ ਨਤੀਜਾ ਵੇਖਣ ਲਈ UPSC ਦੀ ਅਧਿਕਾਰਿਤ ਵੈਬਸਾਈਟ 'ਤੇ ਜਾ ਕੇ ਨਤੀਜੇ ਵੇਖੋ
http://www.upsc.gov.in