ਪ੍ਰਿਅੰਕਾ ਸ਼ਿਵਸੈਨਾ 'ਚ ਸ਼ਾਮਲ, 'ਬਦਸਲੂਕੀ ਤੋਂ ਨਾਰਾਜ਼ ਹੋ ਛੱਡੀ ਕਾਂਗਰਸ'
ਏਬੀਪੀ ਸਾਂਝਾ | 19 Apr 2019 03:39 PM (IST)
ਸ਼ਿਵ ਸੈਨਾ ਜੁਆਇਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਆਤਮਵਿਸ਼ਵਾਸ ਦੀ ਲੜਾਈ ਲੜੀ ਹੈ। ਸੋਚ ਸਮਝ ਕੇ ਹੀ ਸ਼ਿਵ ਸੈਨਾ ਵਿੱਚ ਗਏ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਟਿਕਟ ਪਿੱਛੇ ਕਾਂਗਰਸ ਪਾਰਟੀ ਨਹੀਂ ਛੱਡੀ।
ਨਵੀਂ ਦਿੱਲੀ: ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਨੇ ਸ਼ਿਵ ਸੈਨਾ ਨਾਲ ਹੱਥ ਮਿਲਾ ਲਿਆ ਹੈ। ਦੱਸ ਦੇਈਏ ਪ੍ਰਿਅੰਕਾ ਨੇ ਅੱਜ ਹੀ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਚਤੁਰਵੇਦੀ ਨੇ 17 ਅਪਰੈਲ ਨੂੰ ਹੀ ਆਪਣੀ ਪਾਰਟੀ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਵਿੱਚ ਬਦਮਾਸ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸ਼ਿਵ ਸੈਨਾ ਜੁਆਇਨ ਕਰਦਿਆਂ ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਆਤਮਵਿਸ਼ਵਾਸ ਦੀ ਲੜਾਈ ਲੜੀ ਹੈ। ਸੋਚ ਸਮਝ ਕੇ ਹੀ ਸ਼ਿਵ ਸੈਨਾ ਵਿੱਚ ਗਏ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਟਿਕਟ ਪਿੱਛੇ ਕਾਂਗਰਸ ਪਾਰਟੀ ਨਹੀਂ ਛੱਡੀ। ਦਰਅਸਲ ਪ੍ਰਿਅੰਕਾ ਪਾਰਟੀ ਵਿੱਚ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲੇ ਕੁਝ ਲੀਡਰਾਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਕਰਕੇ ਨਾਰਾਜ਼ ਸਨ। ਪਿਛਲੇ ਦਿਨੀਂ ਮਥੁਰਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੁਝ ਸਥਾਨਕ ਲੀਡਰਾਂ ਨੇ ਪ੍ਰਿਅੰਕਾ ਚਤੁਰਵੇਦੀ ਨਾਲ ਬਦਸਲੂਕੀ ਕੀਤੀ ਸੀ। ਉਸ ਘਟਨਾ ਵੇਲੇ ਤਾਂ ਉਨ੍ਹਾਂ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਚੋਣਾਂ ਤੋਂ ਐਨ ਪਹਿਲਾਂ ਪ੍ਰਿਅੰਕਾ ਨਾਲ ਬਦਸਲੂਕੀ ਕਰਨ ਵਾਲੇ ਸਾਰੇ ਲੀਡਰ ਪਾਰਟੀ ਵਿੱਚ ਵਾਪਸ ਲੈ ਲਏ ਗਏ। ਇਸ ਤੋਂ ਬਾਅਦ ਹੀ ਪ੍ਰਿਅੰਕਾ ਚਤੁਰਵੇਦੀ ਕਾਂਗਰਸ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸੀ।