Lok Sabha Elections 2024:  ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਸਿਆਸੀ ਦਲਾਂ ਅਤੇ ਉਮੀਦਵਾਰਾਂ ਨੂੰ ਹਿਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਚੋਣ ਕਮਿਸ਼ਨ ਨੇ ਸਾਫ਼ ਕਹਿ ਦਿੱਤਾ ਹੈ ਕਿ ਕੋਈ ਵੀ ਉਮੀਦਵਾਰ 95 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕਦਾ ਹੈ।


ਇਸ ਦੇ ਨਾਲ ਹੀ ਜਿਹੜੇ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ, ਉੱਥੇ 40 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕਦਾ ਹੈ। ਚੋਣਾਂ ਵਿੱਚ ਨਿਰਪੱਖਤਾ ਬਣਾਈ ਰੱਖਣ ਲਈ, ਚੋਣ ਕਮਿਸ਼ਨ ਹਰੇਕ ਉਮੀਦਵਾਰ ਲਈ ਚੋਣ ਖਰਚ ਦੀ ਵੱਧ ਤੋਂ ਵੱਧ ਸੀਮਾ ਨਿਰਧਾਰਤ ਕਰਦਾ ਹੈ। ਇਸ ਖਰਚੇ ਵਿੱਚ ਚਾਹ ਅਤੇ ਬਿਸਕੁਟ ਤੋਂ ਲੈ ਕੇ ਗਾਇਕਾਂ ਅਤੇ ਸੋਸ਼ਲ ਮੀਡੀਆ 'ਤੇ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਤੱਕ ਸਭ ਕੁਝ ਸ਼ਾਮਲ ਹੁੰਦਾ ਹੈ।


ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹਰ ਉਮੀਦਵਾਰ ਨੂੰ ਨਾਮਜ਼ਦਗੀ ਭਰਨ ਦੇ ਨਾਲ-ਨਾਲ ਆਪਣੇ ਰੋਜ਼ਾਨਾ ਦੇ ਚੋਣ ਖਰਚੇ ਦਾ ਹਿਸਾਬ-ਕਿਤਾਬ ਇੱਕ ਡਾਇਰੀ ਵਿੱਚ ਰੱਖਣਾ ਹੁੰਦਾ ਹੈ। ਇਹ ਸਿਲਸਿਲਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜਾਰੀ ਰਹਿੰਦਾ ਹੈ। ਇਸ ਦੌਰਾਨ ਕੋਈ ਵੀ ਉਮੀਦਵਾਰ ਨਿਰਧਾਰਤ ਸੀਮਾ ਤੋਂ ਵੱਧ ਪੈਸਾ ਖਰਚ ਨਹੀਂ ਕਰ ਸਕਦਾ।


ਇਹ ਵੀ ਪੜ੍ਹੋ: Lok Sabha Election: ਪੰਜਾਬ 'ਚ ਆਪ ਬਦਲ ਸਕਦੀ ਆਪਣੇ ਉਮੀਦਵਾਰ, ਦਿੱਲੀ ‘ਚ ਕਾਂਗਰਸ ਤੇ ਆਪ ਦੀ ਹੋਈ ਮੀਟਿੰਗ, ਸੁਨੀਲ ਜਾਖੜ ਦਾ ਦਾਅਵਾ


ਕਿਵੇਂ ਤੈਅ ਹੁੰਦੀ ਖਰਚੇ ਦੀ ਸੀਮਾ?


ਚੋਣ ਕਮਿਸ਼ਨ ਵੋਟਰਾਂ ਦੀ ਗਿਣਤੀ ਦੇ ਆਧਾਰ 'ਤੇ ਵੱਧ ਤੋਂ ਵੱਧ ਖਰਚੇ ਦੀ ਸੀਮਾ ਤੈਅ ਕਰਦਾ ਹੈ। ਹਾਲਾਂਕਿ, ਸਿਆਸੀ ਪਾਰਟੀਆਂ ਨੂੰ ਇਸ ਸੀਮਾ ਤੋਂ ਛੋਟ ਹੈ। ਲੋਕ ਸਭਾ ਚੋਣਾਂ ਵਿੱਚ ਖਰਚ ਦੀ ਵੱਧ ਤੋਂ ਵੱਧ ਸੀਮਾ 20 ਸਾਲਾਂ ਵਿੱਚ ਲਗਭਗ 4 ਗੁਣਾ ਵੱਧ ਗਈ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਹਰ ਉਮੀਦਵਾਰ ਨੂੰ ਚੋਣ ਖਰਚੇ ਦੇ ਹਿਸਾਬ ਦੇ  ਲਈ ਅਕਾਊਂਟ ਰੱਖਣਾ ਹੁੰਦਾ ਹੈ ਅਤੇ ਚੋਣਾਂ ਵਿੱਚ ਹੋਣ ਵਾਲਾ ਹਰ ਖਰਚਾ ਇਸੇ ਖਾਤੇ ਤੋਂ ਕੀਤਾ ਜਾਂਦਾ ਹੈ। 20 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਦਾ ਭੁਗਤਾਨ ਚੈੱਕ ਰਾਹੀਂ ਕਰਨਾ ਹੁੰਦਾ ਹੈ।


ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ। ਇਸ ਦੌਰਾਨ ਕੋਈ ਵੀ ਉਮੀਦਵਾਰ ਜਾਂ ਹੋਰ ਪਾਰਟੀ ਵਰਕਰ 50 ਹਜ਼ਾਰ ਰੁਪਏ ਤੋਂ ਵੱਧ ਨਕਦ ਆਪਣੇ ਕੋਲ ਨਹੀਂ ਰੱਖ ਸਕਦਾ। ਉਹ ਆਪਣੇ ਵਾਹਨ ਵਿੱਚ 10,000 ਰੁਪਏ ਤੋਂ ਵੱਧ ਦਾ ਸਾਮਾਨ ਨਹੀਂ ਰੱਖ ਸਕਦਾ।


ਹਰ ਖ਼ਰਚੇ ਦਾ ਪੈਮਾਨਾ ਤੈਅ


ਚੋਣ ਲੜਨ ਵਾਲੇ ਹਰ ਉਮੀਦਵਾਰ ਨੂੰ ਜਨਤਕ ਮੀਟਿੰਗਾਂ, ਰੈਲੀਆਂ, ਇਸ਼ਤਿਹਾਰਾਂ, ਪੋਸਟਰਾਂ, ਬੈਨਰਾਂ, ਗੱਡੀਆਂ, ਚਾਹ, ਬਿਸਕੁਟਾਂ ਅਤੇ ਗੁਬਾਰਿਆਂ 'ਤੇ ਖਰਚ ਕਰਨਾ ਪੈਂਦਾ ਹੈ। ਚੋਣ ਕਮਿਸ਼ਨ ਨੇ ਹਰ ਤਰ੍ਹਾਂ ਦੇ ਖਰਚੇ ਲਈ ਕੀਮਤਾਂ ਵੀ ਤੈਅ ਕੀਤੀਆਂ ਹਨ। ਪੇਂਡੂ ਖੇਤਰਾਂ ਵਿੱਚ ਦਫ਼ਤਰੀ ਕਿਰਾਏ ਦੀ ਮਹੀਨਾਵਾਰ ਦਰ 5000 ਰੁਪਏ ਹੈ। ਜਦੋਂ ਕਿ ਸ਼ਹਿਰ ਵਿੱਚ ਇਹ ਰੇਟ 10,000 ਰੁਪਏ ਹੈ।


ਇਕ ਰਿਪੋਰਟ ਮੁਤਾਬਕ ਚਾਹ ਦੇ ਕੱਪ ਦੀ ਕੀਮਤ 8 ਰੁਪਏ ਅਤੇ ਸਮੋਸੇ ਦੀ ਕੀਮਤ 10 ਰੁਪਏ ਹੈ। ਬਰਫੀ ਦੀ ਕੀਮਤ 200 ਰੁਪਏ ਪ੍ਰਤੀ ਕਿਲੋ, ਬਿਸਕੁਟ 150 ਰੁਪਏ ਪ੍ਰਤੀ ਕਿਲੋ, ਬਰੈੱਡ ਪਕੌੜੇ 10 ਰੁਪਏ ਪ੍ਰਤੀ ਕਿਲੋ, ਸੈਂਡਵਿਚ 15 ਰੁਪਏ ਪ੍ਰਤੀ ਕਿਲੋ ਅਤੇ ਜਲੇਬੀ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ। ਮਸ਼ਹੂਰ ਗਾਇਕ ਦੀ ਫੀਸ 2 ਲੱਖ ਰੁਪਏ ਰੱਖੀ ਗਈ ਹੈ ਜਾਂ ਭੁਗਤਾਨ ਲਈ ਅਸਲੀ ਬਿੱਲ ਜਮ੍ਹਾ ਕਰਵਾਉਣਾ ਹੁੰਦਾ ਹੈ।


ਇਹ ਵੀ ਪੜ੍ਹੋ: Narayana Murthy: ਨਾਰਾਇਣ ਮੂਰਤੀ ਨੇ 4 ਮਹੀੇਨੇ ਦੇ ਬੱਚੇ ਨੂੰ ਤੋਹਫ਼ੇ 'ਚ ਦਿੱਤੇ 240 ਕਰੋੜ ਰੁਪਏ ਦੇ ਸ਼ੇਅਰ, ਜਾਣੋ ਇਸ ਬਾਰੇ