Infosys Shares: ਇੰਫੋਸਿਸ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ (Narayana Murthy) ਦੀ ਦਿੱਗਜ ਤਕਨੀਕੀ ਕੰਪਨੀ 'ਚ ਹੁਣ ਸਿਰਫ 0.36 ਫੀਸਦੀ ਹਿੱਸੇਦਾਰੀ ਰਹਿ ਗਈ ਹੈ। ਉਨ੍ਹਾਂ ਨੇ ਇਨਫੋਸਿਸ 'ਚ ਆਪਣੀ 0.04 ਫੀਸਦੀ ਹਿੱਸੇਦਾਰੀ ਆਪਣੇ ਪੋਤੇ ਏਕਾਗ੍ਰਾਹ ਰੋਹਨ ਮੂਰਤੀ ਨੂੰ ਦੇ ਦਿੱਤੀ ਹੈ। ਰੋਹਨ ਮੂਰਤੀ ਦਾ ਪੋਤੇ ਏਕਾਗਰਾ ਸਿਰਫ 4 ਮਹੀਨੇ ਦਾ ਹੈ। ਇਸ ਸਮੇਂ ਇਸ ਹਿੱਸੇਦਾਰੀ ਦੀ ਬਾਜ਼ਾਰ ਵਿੱਚ ਕੀਮਤ ਲਗਭਗ 240 ਕਰੋੜ ਰੁਪਏ ਹੈ।
ਇੰਫੋਸਿਸ ਦੀ ਐਕਸਚੇਂਜ ਫਾਈਲਿੰਗ ਤੋਂ ਪਤਾ ਲੱਗਿਆ ਹੈ ਕਿ ਨਰਾਇਣ ਮੂਰਤੀ ਨੇ ਏਕਾਗਰਾ ਨੂੰ ਲਗਭਗ 240 ਕਰੋੜ ਰੁਪਏ ਦੇ ਸ਼ੇਅਰ ਦਿੱਤੇ ਹਨ। ਇਸ ਤਬਾਦਲੇ ਤੋਂ ਬਾਅਦ ਏਕਾਗਰਾ ਕੋਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਇਨਫੋਸਿਸ ਦੇ 15,00,000 ਸ਼ੇਅਰ ਹੋਣਗੇ।
ਮਨੀ ਕੰਟਰੋਲ ਦੀ ਰਿਪੋਰਟ ਦੇ ਅਨੁਸਾਰ, ਹੁਣ ਇਸ ਆਫ-ਮਾਰਕੀਟ ਟਰਾਂਸਫਰ ਤੋਂ ਬਾਅਦ, ਨਰਾਇਣ ਮੂਰਤੀ ਕੋਲ ਲਗਭਗ 1.51 ਕਰੋੜ ਸ਼ੇਅਰ ਬਚੇ ਹਨ, ਜੋ ਕਿ ਲਗਭਗ 0.36 ਫ਼ੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ: Space Dining: ਬੱਦਲਾਂ 'ਤੇ ਖਾਣਾ ਖਾਣ ਦਾ ਮੌਕਾ, ਕਰੋੜਾਂ ਵਿੱਚ ਹੋਵੇਗਾ ਖਰਚਾ
ਨਵੰਬਰ 2023 ਵਿੱਚ ਮਾਤਾ-ਪਿਤਾ ਬਣੇ ਸਨ ਰੋਹਨ ਅਤੇ ਅਪਰਣਾ
ਰੋਹਨ ਮੂਰਤੀ ਅਤੇ ਅਪਰਨਾ ਕ੍ਰਿਸ਼ਨਨ ਨਵੰਬਰ 2023 ਵਿੱਚ ਮਾਤਾ-ਪਿਤਾ ਬਣੇ ਸਨ। ਏਕਾਗਰਾ ਦਾ ਜਨਮ ਹੋਣ ਤੋਂ ਬਾਅਦ ਨਰਾਇਣ ਮੂਰਤੀ ਅਤੇ ਸੁਧਾ ਮੂਰਤੀ ਦਾਦਾ-ਦਾਦੀ ਬਣ ਗਏ ਸਨ। ਉਨ੍ਹਾਂ ਦੀ ਧੀ ਅਕਸ਼ਾ ਮੂਰਤੀ ਦਾ ਵਿਆਹ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਹੋਇਆ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ।
ਇਨਫੋਸਿਸ ਨੂੰ 1999 ਵਿੱਚ ਨੈਸਡੇਕ ਵਿੱਚ ਕੀਤਾ ਗਿਆ ਸੀ ਸੂਚੀਬੱਧ
ਨਾਰਾਇਣ ਮੂਰਤੀ ਨੇ 1981 ਵਿੱਚ ਇੰਫੋਸਿਸ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੂੰ ਮਾਰਚ 1999 ਵਿੱਚ ਨੈਸਡੇਕ ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੂਰਤੀ ਨੇ ਕਿਹਾ ਸੀ ਕਿ ਇਸ ਲਿਸਟਿੰਗ ਨਾਲ ਉਨ੍ਹਾਂ ਨੂੰ ਦੁਨੀਆ ਦੀ ਸਰਵੋਤਮ ਪ੍ਰਤਿਭਾ ਨੂੰ ਹਾਸਲ ਕਰਨਾ ਆਸਾਨ ਹੋ ਜਾਵੇਗਾ।
ਹਾਲ ਹੀ ਵਿੱਚ, ਇੰਡੀਆ ਟੂਡੇ ਦੇ ਕਨਕਲੇਵ ਦੌਰਾਨ, ਉਨ੍ਹਾਂ ਨੇ ਨੈਸਡੇਕ ਲਿਸਟਿੰਗ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਲ ਦੱਸਿਆ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੈਂ ਉਨ੍ਹਾਂ ਚਮਕਦੀਆਂ ਲਾਈਟਾਂ ਦੇ ਸਾਹਮਣੇ ਬੈਠਿਆ ਤਾਂ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। Infosys Nasdaq 'ਤੇ ਸੂਚੀਬੱਧ ਹੋਣ ਵਾਲੀ ਪਹਿਲੀ ਭਾਰਤੀ ਕੰਪਨੀ ਬਣ ਗਈ ਸੀ।
ਕੁਝ ਵੱਡੇ ਫੈਸਲੇ ਟਾਲ ਦਿੱਤੇ, ਪਰ ਕੋਈ ਨਹੀਂ ਹੋਇਆ ਪਛਤਾਵਾ
ਨਰਾਇਣ ਮੂਰਤੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੁਝ ਵੱਡੇ ਫੈਸਲੇ ਲੈਣੇ ਚਾਹੀਦੇ ਸਨ। ਹਾਲਾਂਕਿ ਮੈਂ ਪਹਿਲੇ ਦਿਨ ਤੋਂ ਹੀ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਫੈਸਲਾ ਕਰ ਲਿਆ ਸੀ। ਅਸੀਂ ਆਪਣੇ ਸਫ਼ਰ ਦੌਰਾਨ ਕੁਝ ਵੱਡੇ ਫੈਸਲੇ ਟਾਲ ਦਿੱਤੇ। ਇਸ ਕਰਕੇ ਕੰਪਨੀ ਦੀ ਤਰੱਕੀ ਵਿੱਚ ਕੁੱਝ ਕਮੀ ਆਈ ਸੀ। ਹਾਲਾਂਕਿ ਮੈਨੂੰ ਇਹ ਫੈਸਲਾ ਨਾ ਲੈਣ ਦਾ ਕੋਈ ਪਛਤਾਵਾ ਨਹੀਂ ਹੈ।
ਇਹ ਵੀ ਪੜ੍ਹੋ: Petrol Pump Fraud: 2 ਰੁਪਏ ਸਸਤਾ ਨਹੀਂ ਸਗੋਂ 7 ਰੁਪਏ ਮਹਿੰਗਾ ਪੈਟਰੋਲ ਭਰਵਾ ਰਹੇ ਹੋ ਤੁਸੀਂ ? ਜਾਣੋ ਕਿਵੇਂ ਠੱਗੇ ਜਾ ਰਹੇ ਨੇ ਲੋਕ