Lok Sabha Election Survey: ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨਾਲ ਟੱਕਰ ਲੈਣ ਲਈ ਕਾਂਗਰਸ ਸਮੇਤ 26 ਵਿਰੋਧੀ ਪਾਰਟੀਆਂ ਵੱਲੋਂ ਬਣਾਏ ਗਏ ਮਹਾਗਠਜੋੜ ਦਾ ਨਾਂ I.N.D.I.A. ਰੱਖਿਆ ਗਿਆ ਹੈ। ਇਸ ਦੌਰਾਨ ਇੱਕ ਸਰਵੇ ਕੀਤਾ ਗਿਆ ਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਵਿਰੋਧੀ ਧਿਰਾਂ ਦੇ ਗਠਜੋੜ ਦਾ ਨਾਂ ਇੰਡੀਆ ਹੈ ਤੇ ਕੀ ਭਾਜਪਾ ਨੂੰ ਇਸ 'ਤੇ ਹਮਲਾ ਕਰਨ 'ਚ ਕੋਈ ਦਿੱਕਤ ਆਵੇਗੀ ਜਾਂ ਨਹੀਂ। ਸਰਵੇਖਣ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ।


18 ਜੁਲਾਈ ਨੂੰ ਬੈਂਗਲੁਰੂ ਵਿੱਚ ਹੋਈ ਵਿਰੋਧੀ ਪਾਰਟੀਆਂ ਦੀ ਦੂਜੀ ਮੀਟਿੰਗ ਵਿੱਚ ਮਹਾਂ ਗਠਜੋੜ ਲਈ ਇੰਡੀਆ ਦੇ ਨਾਮ ਦਾ ਐਲਾਨ ਕੀਤਾ ਗਿਆ। ਸਰਵੇਖਣ ਦੇ ਅੰਕੜਿਆਂ ਮੁਤਾਬਕ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਹਾਂ, ਭਾਜਪਾ ਨੂੰ ਗਠਜੋੜ 'ਤੇ ਹਮਲਾ ਕਰਨ 'ਚ ਮੁਸ਼ਕਲ ਹੋਵੇਗੀ।


ਏਬੀਪੀ ਲਈ ਸੀ-ਵੋਟਰ ਦੁਆਰਾ ਕਰਵਾਏ ਗਏ ਇਸ ਸਰਵੇਖਣ ਵਿੱਚ 48 ਫੀਸਦੀ ਲੋਕਾਂ ਨੇ ਕਿਹਾ ਕਿ ਇੰਡੀਆ ਨਾਮ ਕਾਰਨ ਭਾਜਪਾ ਨੂੰ ਵਿਰੋਧੀ ਧਿਰ 'ਤੇ ਹਮਲਾ ਕਰਨ ਵਿੱਚ ਮੁਸ਼ਕਲ ਹੋਵੇਗੀ। ਉੱਥੇ ਹੀ 34 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਸੋਚਦੇ, ਜਦਕਿ 18 ਫੀਸਦੀ ਲੋਕ ਉਲਝਣ 'ਚ ਨਜ਼ਰ ਆਏ ਤੇ 'ਪਤਾ ਨਹੀਂ' ਜਵਾਬ ਦਿੱਤਾ।


ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ I.N.D.I.A. ਦਾ ਨਾਮ ਰੱਖਣ ਨਾਲ ਵਿਰੋਧੀ ਧਿਰ 'ਤੇ ਹਮਲਾ ਕਰਨ 'ਚ ਭਾਜਪਾ ਲਈ ਮੁਸ਼ਕਲ ਹੋਵੇਗੀ?
ਸਰੋਤ- ਸੀ ਵੋਟਰ
ਹਾਂ-48%
ਨਹੀਂ -34%
ਪਤਾ ਨਹੀਂ - 18%


ਇਹ ਵੀ ਪੜ੍ਹੋ: Kargil Vijay Diwas 2023: ਆਖਰ ਕਾਰਗਿਲ ਜੰਗ 'ਚ ਕੀ ਹੋਇਆ? ਜਾਣੋ ਭਾਰਤ-ਪਾਕਿ ਫੌਜ ਵਿਚਾਲੇ ਟਾਕਰੇ ਦੀ ਪੂਰੀ ਹਕੀਕਤ


ਸਵਾਲ: ਕੀ ਕਾਂਗਰਸ ਵਿਰੋਧੀ ਏਕਤਾ ਦੇ ਮੰਚ 'ਤੇ ਹਾਵੀ ਹੋਵੇਗੀ? 
ਗੱਠਜੋੜ ਇੰਡੀਆ ਵਿੱਚ 26 ਪਾਰਟੀਆਂ ਹਨ। ਇਸ ਦੌਰਾਨ ਇਕ ਹੋਰ ਸਵਾਲ 'ਤੇ ਸਰਵੇਖਣ ਕੀਤਾ ਗਿਆ ਕਿ ਕੀ ਕਾਂਗਰਸ ਵਿਰੋਧੀ ਏਕਤਾ ਦੇ ਮੰਚ 'ਤੇ ਹਾਵੀ ਹੈ। ਸਰਵੇ 'ਚ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆਈ। ਸਰਵੇਖਣ ਵਿੱਚ ਲੋਕਾਂ ਤੋਂ ਪੁੱਛਿਆ ਗਿਆ ਕਿ ਕੀ ਕਾਂਗਰਸ ਨੇ ਵਿਰੋਧੀ ਏਕਤਾ ਦਾ ਮੰਚ ਹਾਈਜੈਕ ਕਰ ਲਿਆ ਹੈ। ਇਸ ਦੇ ਜਵਾਬ 'ਚ 37 ਫੀਸਦੀ ਲੋਕਾਂ ਨੇ ਕਿਹਾ ਕਿ ਹਾਂ, ਕਾਂਗਰਸ ਵਿਰੋਧੀ ਏਕਤਾ 'ਤੇ ਹਾਵੀ ਹੈ, ਜਦਕਿ 35 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਮੰਨਦੇ। ਇਸ ਦੇ ਨਾਲ ਹੀ 28 ਫੀਸਦੀ ਲੋਕ ਉਲਝਣ 'ਚ ਨਜ਼ਰ ਆਏ ਤੇ ਉਨ੍ਹਾਂ ਨੇ 'ਪਤਾ ਨਹੀਂ' ਜਵਾਬ ਦਿੱਤਾ।


ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੇ ਵਿਰੋਧੀ ਏਕਤਾ ਫੋਰਮ ਨੂੰ ਹਾਈਜੈਕ ਕਰ ਲਿਆ ਹੈ?
ਸਰੋਤ- ਸੀ ਵੋਟਰ
ਹਾਂ-37%
ਨਹੀਂ - 35%
ਪਤਾ ਨਹੀਂ - 28%


ਵਿਰੋਧੀ ਗਠਜੋੜ ਨੂੰ ਇੰਡੀਆ ਦਾ ਨਾਮ ਦੇਣ ਤੋਂ ਬਾਅਦ, ਸੀ ਵੋਟਰ ਨੇ ਏਬੀਪੀ ਨਿਊਜ਼ ਲਈ ਇੱਕ ਆਲ ਇੰਡੀਆ ਸਰਵੇਖਣ ਕਰਵਾਇਆ ਹੈ। ਇਸ ਸਰਵੇ 'ਚ 2 ਹਜ਼ਾਰ 664 ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇਖਣ ਵੀਰਵਾਰ ਤੇ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ।


ਇਹ ਵੀ ਪੜ੍ਹੋ: I.N.D.I.A. ਬਾਰੇ ਕੀ ਬੋਲ ਗਏ ਪੀਐਮ ਮੋਦੀ? ਈਸਟ ਇੰਡੀਆ ਕੰਪਨੀ ਤੇ ਇੰਡੀਅਨ ਮੁਜਾਹਿਦੀਨ ਨਾਲ ਕੀਤੀ ਤੁਲਣਾ