ਨਵੀਂ ਦਿੱਲੀ: ਬਸਪਾ ਮੁਖੀ ਮਾਇਆਵਤੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਹ ਚੋਣਾਂ ਹਾਰ ਰਹੇ ਹਨ, ਉਨ੍ਹਾਂ ਦੀ ਬੇੜੀ ਡੁੱਬ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘ ਨੇ ਵੀ ਮੋਦੀ ਨੂੰ ਸਮਰਥਨ ਦੇਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਘ ਦਾ ਸਮਰਥਨ ਨਾ ਮਿਲਣ ਨਾਲ ਮੋਦੀ ਨਿਰਾਸ਼ ਹੈ। ਸਪਸ਼ਟ ਹੈ ਕਿ ਸੰਘ ਨੇ ਬੀਜੇਪੀ ਦਾ ਸਾਥ ਛੱਡ ਦਿੱਤਾ ਹੈ।


ਮੋਦੀ ਨੇ ਕਿਹਾ ਕਿ ਮੋਦੀ ਵੱਲੋਂ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਤੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਵੇਖ ਸੰਘ ਵਾਲੇ ਇਨ੍ਹਾਂ ਚੋਣਾਂ ਵਿੱਚ ਸਰਗਰਮ ਨਹੀਂ ਦਿੱਸ ਰਹੇ। ਮਾਇਆਵਤੀ ਨੇ ਇਹ ਵੀ ਕਿਹਾ ਕਿ ਬੀਜੇਪੀ ਦੀ ਵਾਅਦਾਖ਼ਿਲਾਫ਼ੀ ਨਾਲ ਸੰਘ ਤੇ ਲੋਕਾਂ ਵਿੱਚ ਨਾਰਾਜ਼ਗੀ ਹੈ। ਇਸੇ ਲਈ ਹਾਰ ਦੇ ਡਰੋਂ ਬੀਜੇਪੀ ਬੁਖ਼ਲਾਈ ਹੋਈ ਹੈ।

ਬਸਪਾ ਮੁਖੀ ਨੇ ਕਿਹਾ ਕਿ ਪ੍ਰਚਾਰ ਅਭਿਆਨ ਦੌਰਾਨ ਪ੍ਰਧਾਨ ਮੰਤਰੀ ਦੀ ਦਾਹਰੀ ਸ਼ਖ਼ਸੀਅਤ ਉਜਾਗਰ ਹੋਈ ਹੈ। ਦੇਸ਼ ਨੂੰ ਸਾਫ ਸੁਥਰੀ ਸ਼ਖ਼ਸੀਅਤ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਹੈ। ਇਸੇ ਦੌਰਾਨ ਮਾਇਆਵਤੀ ਨੇ ਚੋਣ ਕਮਿਸ਼ਨ ਨੂੰ ਰੋਡ ਸ਼ੋਅ ਦਾ ਖਰਚਾ ਉਮੀਦਵਾਰਾਂ ਦੇ ਖਰਚੇ ਵਿੱਚ ਜੋੜਨ ਦੀ ਮੰਗ ਕੀਤੀ।