Lok Sabha Fourth Phase Elections: ਲੋਕ ਸਭਾ ਚੋਣਾਂ 2024 ਲਈ ਤਿੰਨ ਪੜਾਵਾਂ ਲਈ ਵੋਟਿੰਗ ਹੋ ਚੁੱਕੀ ਹੈ ਅਤੇ ਚੌਥੇ ਪੜਾਅ ਲਈ 13 ਮਈ ਨੂੰ ਵੋਟਿੰਗ ਹੋਣੀ ਹੈ, ਜਿਸ ਲਈ ਚੋਣ ਪ੍ਰਚਾਰ ਅੱਜ ਰੁਕ ਗਿਆ ਹੈ। ਇਸ ਪੜਾਅ 'ਚ 10 ਰਾਜਾਂ ਦੀਆਂ ਕੁੱਲ 96 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਪੜਾਅ 'ਚ ਆਂਧਰਾ ਪ੍ਰਦੇਸ਼ ਦੀਆਂ 25 ਸੀਟਾਂ ਦੇ ਨਾਲ-ਨਾਲ ਤੇਲੰਗਾਨਾ ਦੀਆਂ ਸਾਰੀਆਂ 17 ਸੀਟਾਂ 'ਤੇ ਚੋਣਾਂ ਹੋਣੀਆਂ ਹਨ।


ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ 11, ਮਹਾਰਾਸ਼ਟਰ ਵਿਚ 11, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ 8-8, ਬਿਹਾਰ ਵਿਚ 5, ਉੜੀਸਾ ਅਤੇ ਝਾਰਖੰਡ ਵਿਚ 4-4 ਅਤੇ ਜੰਮੂ-ਕਸ਼ਮੀਰ ਵਿਚ ਇਕ ਸੀਟ ਸ਼ਾਮਲ ਹੈ। ਚੌਥੇ ਪੜਾਅ ਦੀ ਸਮਾਪਤੀ ਦੇ ਨਾਲ ਹੀ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੋਟਿੰਗ ਪ੍ਰਕਿਰਿਆ ਪੂਰੀ ਹੋ ਜਾਵੇਗੀ। ਕੁੱਲ ਮਿਲਾ ਕੇ 381 ਸੀਟਾਂ 'ਤੇ ਵੋਟਿੰਗ ਪੂਰੀ ਹੋਵੇਗੀ। ਆਂਧਰਾ ਪ੍ਰਦੇਸ਼ ਵਿੱਚ ਵੀ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ।



ਇਨ੍ਹਾਂ ਦਿੱਗਜਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ 
ਜੇਕਰ ਚੌਥੇ ਪੜਾਅ ਦੇ ਪ੍ਰਮੁੱਖ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕਨੌਜ ਤੋਂ ਅਖਿਲੇਸ਼ ਯਾਦਵ, ਸ਼੍ਰੀਨਗਰ ਤੋਂ ਉਮਰ ਅਬਦੁੱਲਾ, ਬੇਗੂਸਰਾਏ ਤੋਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਬਹਿਰਾਮਪੁਰ ਤੋਂ ਅਧੀਰ ਰੰਜਨ ਚੌਧਰੀ, ਕ੍ਰਿਸ਼ਨਾਨਗਰ ਤੋਂ ਮਹੂਆ ਮੋਇਤਰਾ, ਆਸਨਸੋਲ ਤੋਂ ਸ਼ਤਰੂਘਨ ਸਿਨਹਾ, ਹੈਦਰਾਬਾਦ ਤੋਂ ਅਸਦੁਦੀਨ ਓਵੈਸੀ ਅਤੇ ਕਡਪਾ ਤੋਂ ਵਾਈਐਸ ਸ਼ਾਮਲ ਹਨ।


ਇਨ੍ਹਾਂ ਸੀਟਾਂ ਵਿੱਚੋਂ ਹੈਦਰਾਬਾਦ ਨੂੰ ਹੌਟ ਸੀਟ ਮੰਨਿਆ ਜਾਂਦਾ ਹੈ ਜਿੱਥੋਂ ਭਾਜਪਾ ਨੇ ਮਾਧਵੀ ਲਤਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਵਾਰ ਅਸਦੁਦੀਨ ਓਵੈਸੀ ਦਾ ਮੁਕਾਬਲਾ ਮਾਧਵੀ ਲਤਾ ਨਾਲ ਹੈ। ਇਸ ਤੋਂ ਇਲਾਵਾ ਕਨੌਜ ਸੀਟ ਨੂੰ ਸਮਾਜਵਾਦੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ, ਇੱਥੋਂ ਅਖਿਲੇਸ਼ ਯਾਦਵ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਅਤੇ ਭਾਜਪਾ ਉਮੀਦਵਾਰ ਸੁਬਰਤ ਪਾਠਕ ਨਾਲ ਹੈ।


ਇਹ ਵੀ ਪੜ੍ਹੋ: james Anderson: ਵਿਰਾਟ ਕੋਹਲੀ ਦਾ ਵੱਡਾ ਦੁਸ਼ਮਣ ਰਿਹਾ ਹੈ ਦਿੱਗਜ ਕ੍ਰਿਕੇਟਰ ਜੇਮਜ਼ ਐਂਡਰਸਨ, ਕ੍ਰਿਕੇਟ ਕਿੰਗ ਖਿਲਾਫ ਬਣਾਏ ਇਹ ਰਿਕਾਰਡ


ਪੱਛਮੀ ਬੰਗਾਲ ਦੀ ਬਹਿਰਾਮਪੁਰ ਸੀਟ 'ਤੇ ਵੀ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਤ੍ਰਿਣਮੂਲ ਕਾਂਗਰਸ ਨੇ ਕਾਂਗਰਸ ਉਮੀਦਵਾਰ ਅਧੀਰ ਰੰਜਨ ਚੌਧਰੀ ਦੇ ਖਿਲਾਫ ਸਾਬਕਾ ਕ੍ਰਿਕਟਰ ਯੂਸਫ ਪਠਾਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ।


ਸਾਕਸ਼ੀ ਮਹਾਰਾਜ ਦਾ ਮੁਕਾਬਲਾ ਉਨਾਵ ਤੋਂ ਸਪਾ-ਕਾਂਗਰਸ ਗਠਜੋੜ ਦੀ ਉਮੀਦਵਾਰ ਅਨੂ ਟੰਡਨ ਨਾਲ ਹੈ, ਜਦਕਿ ਮਾਇਆਵਤੀ ਦੀ ਪਾਰਟੀ ਬਸਪਾ ਨੇ ਇੱਥੋਂ ਅਸ਼ੋਕ ਕੁਮਾਰ ਪਾਂਡੇ ਨੂੰ ਟਿਕਟ ਦਿੱਤੀ ਹੈ। ਉਨਾਓ ਲੋਕ ਸਭਾ ਸੀਟ ਭਾਜਪਾ ਉਮੀਦਵਾਰ ਸਾਕਸ਼ੀ ਮਹਾਰਾਜ ਦੇ ਕਾਰਨ ਹਮੇਸ਼ਾ ਸੁਰਖੀਆਂ 'ਚ ਰਹੀ ਹੈ।


ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਿਹੜੀ ਪਾਰਟੀ ਨੇ ਇਹ 96 ਸੀਟਾਂ ਜਿੱਤੀਆਂ ਸਨ?


ਸੋਮਵਾਰ (13 ਮਈ) ਨੂੰ ਜਿਨ੍ਹਾਂ 96 ਸੀਟਾਂ ਲਈ ਵੋਟਿੰਗ ਹੋ ਰਹੀ ਹੈ, ਉਨ੍ਹਾਂ ਵਿੱਚੋਂ ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 42 ਸੀਟਾਂ ਜਿੱਤੀਆਂ ਸਨ, ਜਦੋਂ ਕਿ ਵਾਈਐਸਆਰ ਕਾਂਗਰਸ ਨੇ 22 ਸੀਟਾਂ (ਆਂਧਰਾ ਪ੍ਰਦੇਸ਼ ਵਿੱਚ), ਬੀਆਰਐਸ ਨੇ 9 (ਤੇਲੰਗਾਨਾ) ਵਿੱਚ ਜਿੱਤ ਦਰਜ ਕੀਤੀ ਸੀ। ਕਾਂਗਰਸ ਐਨਸੀਪੀ ਨੇ 6, ਤ੍ਰਿਣਮੂਲ ਕਾਂਗਰਸ ਨੇ 4, ਟੀਡੀਪੀ 3, ਬੀਜੇਡੀ, ਏਆਈਐਮਆਈਐਮ ਅਤੇ ਸ਼ਿਵ ਸੈਨਾ ਨੇ 2-2 ਜਦਕਿ ਐਨਸੀਪੀ, ਐਲਜੇਪੀ, ਜੇਡੀਯੂ ਅਤੇ ਨੈਸ਼ਨਲ ਕਾਨਫਰੰਸ ਨੇ ਇੱਕ-ਇੱਕ ਸੀਟ ਜਿੱਤੀ ਸੀ।


ਇਹ ਵੀ ਪੜ੍ਹੋ: Punjab News: ਚੰਨੀ ਦਾ ਬੀਬੀ ਜਗੀਰ ਕੌਰ ਪ੍ਰਤੀ ਇਹ ਕਿਹੋ ਜਿਹਾ ਵਿਵਹਾਰ? ਕਾਂਗਰਸ ਤੋਂ ਮੁਅੱਤਲ ਵਿਧਾਇਕ ਨੇ ਚੁੱਕਿਆ ਮੁੱਦਾ, ਕਿਹਾ ਧਾਰਮਿਕ ਭਾਵਨਾਵਾਂ ਨੂੰ ਮਾਰੀ ਸੱਟ ਹੋਵੇ ਪਰਚਾ