CM Arvind Kejriwal On Third Front :  ਅਗਲੇ ਸਾਲ ਹੋਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ
  (Aam Aadmi Party)  ਦੇ ਕੌਮੀ ਕਨਵੀਨਰ ਅਤੇ ਦਿੱਲੀ   (Delhi) ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੀਜੇ ਮੋਰਚੇ ਦੇ ਗਠਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਵਿਰੋਧੀ ਧਿਰ ਦੀ ਏਕਤਾ ਜ਼ਰੂਰੀ ਨਹੀਂ ਸਗੋਂ ਲੋਕਾਂ ਦੀ ਏਕਤਾ ਜ਼ਰੂਰੀ ਹੈ ਅਤੇ ਇਸ ਲਈ ਏਜੰਡਾ ਤੈਅ ਕੀਤਾ ਗਿਆ ਹੈ।


ਪੰਜਾਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਗਿਆ ਕਿ ਤੀਜੇ ਫਰੰਟ ਦੀਆਂ ਸੰਭਾਵਨਾਵਾਂ ਕੀ ਹਨ ਅਤੇ ਕੀ ਆਮ ਆਦਮੀ ਪਾਰਟੀ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਤੀਜਾ ਫਰੰਟ ਬਣਾਏਗੀ। ਇਸ ਸਵਾਲ 'ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਤੰਤਰ 'ਚ ਜਨਤਾ ਹੀ ਮਾਲਕ ਹੁੰਦੀ ਹੈ। ਕਈ ਵਾਰ ਵਿਰੋਧੀ ਏਕਤਾ ਦੀ ਗੱਲਾਂ ਹੁੰਦੀਆਂ ਹਨ।

 


 

ਲੋਕ ਫੈਸਲਾ ਕਰਨਗੇ ਕਿ ਕੀ ਕਰਨਾ ਹੈ - ਮੁੱਖ ਮੰਤਰੀ ਕੇਜਰੀਵਾਲ

ਕੇਜਰੀਵਾਲ ਨੇ ਅੱਗੇ ਕਿਹਾ, "ਜਿਸ ਦਿਨ ਜਨਤਾ ਇੱਕ ਹੋ ਜਾਵੇਗੀ, ਉਸ ਦਿਨ ਜਨਤਾ ਤੈਅ ਕਰੇਗੀ ਕਿ ਕੀ ਕਰਨਾ ਹੈ। ਵਿਰੋਧੀ ਧਿਰ ਦੀ ਏਕਤਾ ਮਹੱਤਵਪੂਰਨ ਨਹੀਂ ਹੈ, ਜਨਤਾ ਦੀ ਏਕਤਾ ਮਹੱਤਵਪੂਰਨ ਹੈ। ਵਿਰੋਧੀ ਜਿੰਨੀ ਮਰਜ਼ੀ ਏਕਤਾ ਕਰ ਲੈਣ , ਜਨਤਾ ਨੂੰ ਜਿਸ ਨੂੰ ਜਿਤਾਉਣਾ ਹੈ,ਉਸਨੂੰ ਹੀ ਜਿਤਾਉਣਗੇ।'' ਅਜਿਹੇ 'ਚ ਲੋਕਤੰਤਰ 'ਚ ਲੋਕਾਂ ਦਾ ਮੂਡ ਕੀ ਹੈ, ਇਹ ਤਾਂ ਲੋਕ ਹੀ ਤੈਅ ਕਰਨਗੇ।

 


 

ਸੀਐਮ ਕੇਜਰੀਵਾਲ ਨੇ ਹਾਲ ਹੀ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੁਲਾਕਾਤ 


ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀ ਗੈਰ-ਕਾਂਗਰਸੀ ਮੁੱਖ ਮੰਤਰੀਆਂ ਦਾ ਗਰੁੱਪ ਬਣਾਉਣ ਦੀ ਗੱਲ ਕੀਤੀ ਸੀ, ਜਿਸ ਨੂੰ 'ਗਰੁੱਪ-8' ਕਿਹਾ ਜਾ ਰਿਹਾ ਹੈ। ਇਸ ਕੜੀ ਵਿੱਚ ਉਹ ਪਿਛਲੇ ਦਿਨੀਂ ਕਈ ਮੁੱਖ ਮੰਤਰੀਆਂ ਅਤੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਮਿਲੇ ਸਨ। ਇਸ ਦੇ ਨਾਲ ਹੀ ਮੁੱਖ ਮੰਤਰੀਆਂ ਦੀ ਮੀਟਿੰਗ ਵੀ ਬੁਲਾ ਚੁੱਕੇ ਹਨ।