Lok Sabha Election: ਲੋਕ ਸਭਾ ਚੋਣਾਂ 2024 ਦੇ ਨਤੀਜੇ ਭਾਰਤੀ ਜਨਤਾ ਪਾਰਟੀ ਲਈ ਵੱਡਾ ਝਟਕਾ ਹਨ। 370 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ 272 ਦੇ ਜਾਦੂਈ ਅੰਕੜੇ ਨੂੰ ਨੂੰ ਵੀ ਨਹੀਂ ਛੂਹ ਸਕੀ। ਬੀਜੇਪੀ ਸਿਰਫ਼ 240 ਸੀਟਾਂ ਤੱਕ ਸਿਮਟ ਗਈ। ਹਾਲਾਂਕਿ, ਐਨਡੀਏ ਨੇ 294 ਸੀਟਾਂ ਜਿੱਤੀਆਂ ਹਨ ਤੇ ਇੰਡੀਆ ਅਲਾਇੰਸ ਦੇ ਖਾਤੇ 232 ਸੀਟਾਂ ਆਈਆਂ ਹਨ। 


ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਬੰਗਾਲ, ਕਰਨਾਟਕ, ਹਰਿਆਣਾ ਵਿੱਚ ਭਾਜਪਾ ਅੱਧੇ ਤੋਂ ਵੀ ਘੱਟ ਰਹਿ ਗਈ। ਪੰਜਾਬ ਤੇ ਤਾਮਿਲਨਾਡੂ ਵਿੱਚ ਖਾਤਾ ਵੀ ਨਹੀਂ ਖੁੱਲ੍ਹਿਆ। ਇਸ ਲਈ ਨਿਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨਵੀਂ ਐਨਡੀਏ ਗੱਠਜੋੜ ਸਰਕਾਰ ਦੇ ਕਿੰਗਮੇਕਰ ਵਜੋਂ ਉਭਰੇ ਹਨ। ਆਓ ਜਾਣਦੇ ਹਾਂ ਕਿ ਦੇਸ਼ ਦੇ ਸਾਰੇ 28 ਰਾਜਾਂ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੋਣ ਨਤੀਜੇ ਕਿਵੇਂ ਰਹੇ।


5 ਸੂਬਿਆਂ 'ਚ ਭਾਜਪਾ ਦਾ ਕਲੀਨ ਸਵੀਪ
ਦੇਸ਼ ਦੇ ਪੰਜ ਰਾਜਾਂ ਵਿੱਚ ਭਾਜਪਾ ਨੇ ਇੱਕਪਾਸੜ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ ਉੱਤਰਾਖੰਡ, ਹਿਮਾਚਲ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਤੇ ਤ੍ਰਿਪੁਰਾ ਵਿੱਚ ਕਲੀਨ ਸਵੀਪ ਕੀਤਾ ਹੈ। ਭਾਜਪਾ ਨੇ ਇੱਥੇ ਸਾਰੀਆਂ ਸੀਟਾਂ 'ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹਿਆ।



ਯੂਪੀ (80 ਸੀਟਾਂ) ਵਿੱਚ ਲੋਕ ਸਭਾ ਚੋਣ ਨਤੀਜੇ
ਸਮਾਜਵਾਦੀ ਪਾਰਟੀ- 37 ਸੀਟਾਂ
ਭਾਜਪਾ- 33 ਸੀਟਾਂ
ਕਾਂਗਰਸ- 6 ਸੀਟਾਂ
ਨੈਸ਼ਨਲ ਪਾਰਟੀ-2 ਸੀਟਾਂ
ਆਜ਼ਾਦ ਸਮਾਜ ਪਾਰਟੀ- 1 ਸੀਟ
ਅਪਨਾ ਦਲ (ਸੋਨੇਲਾਲ) ADAL-1 ਸੀਟ



ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ (48 ਸੀਟਾਂ)
ਭਾਜਪਾ- 9
ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ)- 9
ਸ਼ਿਵ ਸੈਨਾ- 7
ਕਾਂਗਰਸ- 13
ਐਨਸੀਪੀ (ਸ਼ਰਦ ਪਵਾਰ)- 8
NCP-1
ਆਜ਼ਾਦ- 1



ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣ ਨਤੀਜੇ (42 ਸੀਟਾਂ)
ਤ੍ਰਿਣਮੂਲ ਕਾਂਗਰਸ- 29
ਭਾਜਪਾ- 12
ਕਾਂਗਰਸ- 1



ਬਿਹਾਰ ਵਿੱਚ ਲੋਕ ਸਭਾ ਚੋਣ ਨਤੀਜੇ (40 ਸੀਟਾਂ)
ਭਾਜਪਾ- 12
ਜਨਤਾ ਦਲ (ਯੂ)- 12
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ)- 5
ਕਾਂਗਰਸ- 3
ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ)- 1
ਰਾਸ਼ਟਰੀ ਜਨਤਾ ਦਲ- 4
ਸੀਪੀਆਈ (ਐਮਐਲ) (ਐਲ) - 2
ਆਜ਼ਾਦ- 1



ਤਾਮਿਲਨਾਡੂ (39 ਸੀਟਾਂ) ਵਿੱਚ ਲੋਕ ਸਭਾ ਚੋਣ ਨਤੀਜੇ
ਡੀਐਮਕੇ- 22
ਕਾਂਗਰਸ-9
ਸੀਪੀਆਈ (ਐਮ)- 2
ਵੀਸੀਕੇ-2
ਸੀਪੀਆਈ.-2
ਐਸਡੀਕੇਐਮ-1
ਆਈਯੂਐਮਐਲ-1



ਕਰਨਾਟਕ ਵਿੱਚ ਲੋਕ ਸਭਾ ਚੋਣ ਨਤੀਜੇ (28 ਸੀਟਾਂ)
ਭਾਜਪਾ- 17
ਕਾਂਗਰਸ-9
ਜੇਡੀ(ਐਸ)- 2


ਆਂਧਰਾ ਪ੍ਰਦੇਸ਼ (25 ਸੀਟਾਂ) ਵਿੱਚ ਲੋਕ ਸਭਾ ਚੋਣ ਨਤੀਜੇ
ਟੀਡੀਪੀ- 16
ਵਾਈਐਸਆਰ ਕਾਂਗਰਸ- 4
ਭਾਜਪਾ- 3
ਜਨਸੈਨਾ ਪਾਰਟੀ-2



ਰਾਜਸਥਾਨ (25 ਸੀਟਾਂ) ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ
ਭਾਜਪਾ- 14
ਕਾਂਗਰਸ- 8
ਸੀਪੀਆਈ (ਐਮ)- 1
RLTP-1
ਭਾਰਤ ਆਦਿਵਾਸੀ ਪਾਰਟੀ- 1



ਰਾਜਧਾਨੀ ਦਿੱਲੀ ਦੇ ਨਤੀਜੇ
ਬੀਜੇਪੀ-10
ਕਾਂਗਰਸ-0
'ਆਪ'-0



ਗੁਜਰਾਤ ਲੋਕ ਸਭਾ ਚੋਣ ਨਤੀਜੇ (26 ਸੀਟਾਂ)
ਭਾਜਪਾ- 25
ਕਾਂਗਰਸ- 1


ਓਡੀਸ਼ਾ ਵਿੱਚ ਲੋਕ ਸਭਾ ਚੋਣ ਨਤੀਜੇ (21 ਸੀਟਾਂ)
ਭਾਜਪਾ- 20
ਕਾਂਗਰਸ- 1



ਕੇਰਲ ਵਿੱਚ ਲੋਕ ਸਭਾ ਚੋਣ ਨਤੀਜੇ (20 ਸੀਟਾਂ)
ਕਾਂਗਰਸ- 14
ਇੰਡੀਅਨ ਯੂਨੀਅਨ ਮੁਸਲਿਮ ਲੀਗ-2
ਸੀਪੀਆਈ (ਐਮ)- 1
ਭਾਜਪਾ- 1
ਕੇਰਲ ਕਾਂਗਰਸ- 1
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ- 1



ਤੇਲੰਗਾਨਾ ਵਿੱਚ ਲੋਕ ਸਭਾ ਚੋਣ ਨਤੀਜੇ (17 ਸੀਟਾਂ)
ਭਾਜਪਾ- 8
ਕਾਂਗਰਸ- 8
AIMIM-1



ਅਸਾਮ ਵਿੱਚ ਲੋਕ ਸਭਾ ਚੋਣ ਨਤੀਜੇ (14 ਸੀਟਾਂ)
ਭਾਜਪਾ- 9
ਕਾਂਗਰਸ- 3
UPPL-1
AGP-1



ਝਾਰਖੰਡ ਵਿੱਚ ਲੋਕ ਸਭਾ ਚੋਣ ਨਤੀਜੇ (14 ਸੀਟਾਂ)
ਭਾਜਪਾ- 8
JMM-3
ਕਾਂਗਰਸ-2
AJSUP-1


ਪੰਜਾਬ ਦੀਆਂ ਲੋਕ ਸਭਾ ਚੋਣਾਂ (13 ਸੀਟਾਂ) ਦੇ ਨਤੀਜੇ
ਕਾਂਗਰਸ- 7
ਆਮ ਆਦਮੀ ਪਾਰਟੀ- 3
ਅਕਾਲੀ ਦਲ- 1
ਆਜ਼ਾਦ- 2



ਛੱਤੀਸਗੜ੍ਹ (11 ਸੀਟਾਂ) ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ
ਭਾਜਪਾ- 10
ਕਾਂਗਰਸ- 1


ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ (10 ਸੀਟਾਂ)
ਕਾਂਗਰਸ- 5
ਭਾਜਪਾ- 5



ਜੰਮੂ-ਕਸ਼ਮੀਰ ਦੇ ਨਤੀਜੇ
ਬੀਜੇਪੀ-2
JKNC- 2
ਆਜ਼ਾਦ-2


 


ਗੋਆ ਦੇ ਨਤੀਜੇ ਦੋ ਸੀਟਾਂ
ਬੀਜੇਪੀ-1
ਕਾਂਗਰਸ-1



ਮਨੀਪੁਰ ਵਿੱਚ ਚੋਣ ਨਤੀਜੇ ਦੋ ਸੀਟਾਂ
ਕਾਂਗਰਸ-2



ਮੇਘਾਲਿਆ 'ਚ ਨਤੀਜੇ ਦੋ ਸੀਟਾਂ
ਕਾਂਗਰਸ-1
ਵੀਪੀਪੀ-1



1-1 ਸੀਟ ਵਾਲੇ 9 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਥਿਤੀ 
ਇੱਕ-ਇੱਕ ਸੀਟ ਵਾਲੇ 9 ਰਾਜ ਹਨ- ਮਿਜ਼ੋਰਮ, ਅੰਡੇਮਾਨ ਨਿਕੋਬਾਰ, ਚੰਡੀਗੜ੍ਹ, ਦਾਦਰਾ ਨਗਰ ਹਵੇਲੀ, ਦਮਨ ਦੀਉ, ਲਕਸ਼ਦੀਪ, ਨਾਗਾਲੈਂਡ, ਪੁਡੂਚੇਰੀ ਤੇ ਸਿੱਕਮ। ਇਨ੍ਹਾਂ ਵਿੱਚੋਂ ਭਾਜਪਾ ਨੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਤੇ ਦਾਦਰਾ ਨਗਰ ਹਵੇਲੀ ਦੀ 1-1 ਸੀਟ ਜਿੱਤੀ ਹੈ। ਚੰਡੀਗੜ੍ਹ, ਲਕਸ਼ਦੀਪ, ਨਾਗਾਲੈਂਡ ਤੇ ਪੁਡੂਚੇਰੀ ਤੋਂ ਇਕ-ਇਕ ਸੀਟ ਕਾਂਗਰਸ ਨੂੰ ਮਿਲੀ। ਖੇਤਰੀ ਪਾਰਟੀ ਨੇ ਬਾਕੀ ਤਿੰਨ ਰਾਜਾਂ ਵਿੱਚ ਜਿੱਤ ਹਾਸਲ ਕੀਤੀ ਹੈ।