ਰਾਹੁਲ ਨੇ ਇਹ ਵੀ ਲਿਖਿਆ ਕਿ ਗਠਜੋੜ ਲਈ ਉਨ੍ਹਾਂ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ। ਰਾਹੁਲ ਨੇ #AbAAPkiBaari ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ।। ਹੁਣ ਰਾਹੁਲ ਦੇ ਇਸ ਟਵੀਟ ਤੋਂ ਸਾਫ ਹੈ ਕਿ ਕਾਂਗਰਸ ਬੀਜੇਪੀ ਨੂੰ ਹਰਾਉਣ ਲਈ ਦਿੱਲੀ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਤਿਆਰ ਹੈ।
ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਤੇ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਕਰਨ ਲਈ ਆਪ ਵੱਲੋਂ ਕੋਸ਼ਿਸ਼ਾਂ ਕਰਨ ਦੀਆਂ ਖ਼ਬਰਾਂ ਆ ਰਹੀਆਂ ਸੀ ਪਰ ਕਾਂਗਰਸ ਵਿੱਚ ਇਸ ਨੂੰ ਲੈ ਕੇ ਇੱਕ ਰਾਏ ਨਹੀਂ ਬਣ ਪਾ ਰਹੀ ਹੈ। ਕੇਜਰੀਵਾਲ ਨੇ ਵੀ ਗਠਜੋੜ ਲਈ ਕਈ ਸ਼ਰਤਾਂ ਰੱਖ ਦਿੱਤੀਆਂ ਸੀ ਜਿਸ ਕਰਕੇ ਗਠਜੋੜ ਦੀ ਗੱਲ ਸਿਰੇ ਨਹੀਂ ਲੱਗ ਰਹੀ ਸੀ।
ਉੱਧਰ ਕੇਜਰੀਵਾਲ ਨੇ ਵੀ ਟਵੀਟ ਕਰਕੇ ਰਾਹੁਲ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ ਕਿ ਕਿਹੜਾ ਯੂ-ਟਰਨ? ਹਾਲੇ ਤਾਂ ਗੱਲਬਾਤ ਹੀ ਚੱਲ ਰਹੀ ਸੀ। ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਤੁਹਾਡੀ ਇੱਛਾ ਨਹੀਂ, ਸਿਰਫ ਦਿਖਾਵਾ ਹੀ ਹੈ। ਮੈਨੂੰ ਦੱਖ ਹੈ ਤੁਸੀਂ ਬਿਆਨਬਾਜ਼ੀ ਕਰ ਰਹੇ ਹੋ। ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖ਼ਤਰੇ ਤੋਂ ਬਚਾਉਣਾ ਅਹਿਮ ਹੈ। ਉਨ੍ਹਾਂ ਲਿਖਿਆ, ਮੰਦਭਾਗਾ ਹੈ ਕਿ ਤੁਸੀਂ ਯੂਪੀ ਤੇ ਹੋਰ ਸੂਬਿਆਂ ਵਿੱਚ ਵੀ ਮੋਦੀ ਵਿਰੋਧੀ ਵੋਟ ਮੰਗ ਕੇ ਮੰਦੀ ਦੀ ਮਦਦ ਕਰ ਰਹੇ ਹੋ।