- ਏਬੀਪੀ ਨਿਊਜ਼ ਤੇ ਨੀਲਸਨ ਦੇ ਸਰਵੇਖਣ ਮੁਤਾਬਕ NDA ਨੂੰ 277 ਸੀਟਾਂ ਮਿਲ ਰਹੀਆਂ ਹਨ। UPA ਨੂੰ ਪਿਛਲੇ ਸਾਲ ਦੇ ਮੁਕਾਬਲੇ ਡਬਲ ਤੋਂ ਵੀ ਵੱਧ, ਯਾਨੀ 130 ਸੀਟਾਂ ਮਿਲ ਰਹੀਆਂ ਹਨ। ਹੋਰਾਂ ਦੇ ਖ਼ਾਤੇ ਵਿੱਚ 135 ਸੀਟਾਂ ਜਾ ਰਹੀਆਂ ਹਨ।
- ਰਿਪਬਲਿਕ ਸੀ ਵੋਟਰ ਦੇ ਮੁਕਾਬਕ NDA ਨੂੰ 287 ਸੀਟਾਂ 'ਤੇ ਜਿੱਤ ਮਿਲ ਰਹੀ ਹੈ। UPA ਨੂੰ 128 ਸੀਟਾਂ ਤੇ ਹੋਰਾਂ ਦੇ ਖਾਤੇ ਵਿੱਚ 127 ਸੀਟਾਂ ਜਾ ਰਹੀਆਂ ਹਨ।
- ਟਾਈਮਜ਼ ਨਾਓ ਦੇ ਸਰਵੇਖਣ ਮੁਤਾਬਕ NDA ਨੂੰ 306 ਸੀਟਾਂ ਮਿਲ ਰਹੀਆਂ ਹਨ। ਕਾਂਗਰਸ ਨੂੰ 132 ਤੇ ਹੋਰਾਂ ਨੂੰ 104 ਸੀਟਾਂ ਮਿਲ ਰਹੀਆਂ ਹਨ।
- ਨਿਊਜ਼ 18 ਨੇ ਆਪਣੇ ਸਰਵੇਖਣ ਵਿੱਚ NDA ਨੂੰ 336 ਸੀਟਾਂ ਦਿੱਤੀਆਂ ਹਨ। ਕਾਂਗਰਸ ਨੂੰ 82 ਤੇ ਹੋਰਾਂ ਦੇ ਖ਼ਾਤੇ ਵਿੱਚ 124 ਸੀਟਾਂ ਮਿਲ ਰਹੀਆਂ ਹਨ।
- ਆਜਤਕ ਦੇ ਸਰਵੇਖਣ ਵਿੱਚ NDA ਨੂੰ 352, ਕਾਂਗਰਸ ਨੂੰ 92 ਤੇ ਹੋਰਾਂ ਨੂੰ 82 ਸੀਟਾਂ ਮਿਲ ਰਹੀਆਂ ਹਨ।
- ਨਿਊਜ਼ 24- ਚਾਣਕਿਆ ਦੇ ਸਰਵੇਖਣ ਮੁਤਾਬਕ NDA ਨੂੰ 350 ਸੀਟਾਂ, ਕਾਂਗਰਸ ਨੂੰ 95 ਤੇ ਹੋਰਾਂ ਨੂੰ 97 ਸੀਟਾਂ ਮਿਲ ਰਹੀਆਂ ਹਨ।
- ਇੰਡੀਆ ਟੀਵੀ ਨੇ ਆਪਣੇ ਸਰਵੇਖਣ ਵਿੱਚ NDA ਨੂੰ 300 ਸੀਟਾਂ ਦਿੱਤੀਆਂ ਹਨ। ਕਾਂਗਰਸ ਨੂੰ 120 ਤੇ ਹੋਰਾਂ ਨੂੰ 122 ਸੀਟਾਂ ਜਾ ਰਹੀਆਂ ਹਨ।
ਇਨ੍ਹਾਂ ਸਾਰੇ ਸਰਵੇਖਣਾਂ ਦੀ ਔਸਤ ਕੱਢੀ ਜਾਏ ਤਾਂ NDA ਦੇ ਹਿੱਸੇ 315, ਕਾਂਗਰਸ ਦੇ ਹਿੱਸੇ 111 ਤੇ ਹੋਰਾਂ ਦੇ ਹਿੱਸੇ 113 ਸੀਟਾਂ ਜਾ ਰਹੀਆਂ ਹਨ।