ਸੀਤਾਪੁਰ: ਉੱਤਰ ਪ੍ਰਦੇਸ਼ ਪੁਲਿਸ ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਯੂਪੀ ਪੁਲਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਹਾਈ-ਟੈਕ ਹੋਣ ਦੇ ਸਾਰੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਦਰਅਸਲ, ਇਸ ਤਸਵੀਰ ਵਿੱਚ, ਇੱਕ ਪੁਲਿਸ ਕਰਮਚਾਰੀ ਸੜਕ ਦੇ ਕੰਢੇ ਬੈਠੇ ਇੱਕ ਗੈਸ ਵੈਲਡਰ ਨਾਲ ਆਪਣੀ ਕਾਰਬਾਈਨ ਨੂੰ ਵੈਲਡ ਕਰ ਰਿਹਾ ਹੈ।  ਮਾਮਲਾ ਯੂਪੀ ਦੇ ਸੀਤਾਪੁਰ ਜ਼ਿਲ੍ਹੇ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੀਤਾਪੁਰ ਵਿੱਚ ਪੁਲਿਸ ਨੂੰ ਵਰਤੋਂ ਲਈ ਦਿੱਤੇ ਗਏ ਹਥਿਆਰਾਂ ਦਾ ਇੱਕ ਵੱਡਾ ਕੇਂਦਰ ਹੈ। ਸੀਤਾਪੁਰ ਵਿੱਚ ਦੋ ਸਿਖਲਾਈ ਕੇਂਦਰ ਹਨ, ਏਟੀਸੀ (ਆਰਮਡ ਪੁਲਿਸ ਸਿਖਲਾਈ ਕੇਂਦਰ) ਤੇ ਪੀਟੀਸੀ। ਇਸ ਤੋਂ ਇਲਾਵਾ ਪੁਲਿਸ ਦੇ ਮੁੱਖ ਕੇਂਦਰ ਹਨ ਜਿਵੇਂ ਤਿੰਨ ਪੀਏਸੀ ਕੋਰ, ਪੁਲਿਸ ਮੋਟਰ ਸਿਖਲਾਈ ਕੇਂਦਰ। ਜਿੱਥੇ ਹਰ ਸਾਲ ਸੈਂਕੜੇ ਪੁਲਿਸ ਕਾਂਸਟੇਬਲ ਸਿਖਲਾਈ ਲੈਂਦੇ ਹਨ।  ਰਾਜ ਦਾ ਇੱਕੋ-ਇੱਕ ਪੁਲਿਸ ਆਰਡਨੈਂਸ ਸਟੋਰ (ਅਸਲਾ ਭੰਡਾਰ) ਵੀ ਸੀਤਾਪੁਰ ਵਿੱਚ ਹੈ। ਸੈਂਟਰਲ ਆਰਡਨੈਂਸ ਸਟੋਰ ਦਾ ਇੱਕ ਸਿਪਾਹੀ ਸਰਕਾਰੀ ਕਾਰਬਾਈਨ ਦੀ ਮੁਰੰਮਤ ਕਰਵਾਉਣ ਆਇਆ ਸੀ। ਵਾਇਰਲ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਿਪਾਹੀ ਨੇ ਕਾਰਬਾਈਨ ਦਾ ਸਪ੍ਰਿੰਗ ਫੜਿਆ ਹੋਇਆ ਹੈ। ਸੜਕ ਦੇ ਕੰਢੇ ਬੈਠਾ ਇੱਕ ਗੈਸ ਵੈਲਡਰ ਇਸ ਆਟੋਮੈਟਿਕ ਬੰਦੂਕ ਨੂੰ ਠੀਕ ਕਰਦਾ ਦਿਖਾਈ ਦੇ ਰਿਹਾ ਹੈ। ਹੁਣ ਇਸ ਮਾਮਲੇ ਦੀ ਜਾਂਚ ਸੀਓ ਸਿਟੀ ਪੀਯੂਸ਼ ਕੁਮਾਰ ਸਿੰਘ ਨੂੰ ਦਿੱਤੀ ਗਈ ਹੈ।

 

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ