ਇਸਤਾਂਬੁਲ: ਇਸਤਾਂਬੁਲ (ਤੁਰਕੀ) ਤੋਂ ਦਿੱਲੀ ਪਹੁੰਚੀ ਅਫਗਾਨਿਸਤਾਨ ਦੀ ਮਹਿਲਾ ਸੰਸਦ ਮੈਂਬਰ (ਝਸ਼) ਰੰਗੀਨਾ ਕਾਰਗਰ ਨੂੰ ਹਵਾਈ ਅੱਡੇ ਤੋਂ ਹੀ ਇਸਤਾਂਬੁਲ ਵਾਪਸ ਭੇਜ ਦਿੱਤਾ ਗਿਆ। ਮਹਿਲਾ ਸੰਸਦ ਮੈਂਬਰ ਸਿਹਤ ਕਾਰਨਾਂ ਕਰਕੇ 20 ਅਗਸਤ ਨੂੰ ਦੁਬਈ ਦੇ ਰਸਤੇ ਦਿੱਲੀ ਪੁੱਜੇ ਸਨ, ਪਰ ਉਨ੍ਹਾਂ ਨੂੰ ਇੱਥੇ ਲੰਮਾ ਸਮਾਂ ਉਡੀਕ ਕਰਵਾਉਣ ਤੋਂ ਬਾਅਦ, ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੁਬਈ ਦੇ ਰਸਤੇ ਇਸਤਾਂਬੁਲ ਵਾਪਸ ਭੇਜ ਦਿੱਤਾ।
ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈਸ’ ਨੇ ਦਾਅਵਾ ਕੀਤਾ ਹੈ ਕਿ ਮਹਿਲਾ ਸੰਸਦ ਮੈਂਬਰ ਨੇ ਇਸ ਵਤੀਰੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਫਗਾਨ ਹਿੰਦੂ ਭਾਰਤ ਆ ਸਕਦੇ ਹਨ, ਪਰ ਉੱਥੇ ਸੰਸਦ ਮੈਂਬਰ ਦੀ ਐਂਟਰੀ ਨਹੀਂ ਹੈ। ਸੰਸਦ ਮੈਂਬਰ ਰੰਗੀਨਾ ਕਾਰਗਰ ਨੇ ਫਰਯਾਬ ਰਾਜ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਹਤ ਕਾਰਨਾਂ ਕਰਕੇ ਭਾਰਤ ਆਏ ਸਨ ਨਾ ਕਿ ਇੱਥੇ ਪਨਾਹ ਲੈਣ ਲਈ।
ਉਨ੍ਹਾਂ ਕਿਹਾ ਕਿ ਮੇਰੇ ਕੋਲ ਅਧਿਕਾਰਤ ਪਾਸਪੋਰਟ ਹੋਣ ਦੇ ਬਾਅਦ ਵੀ ਮੈਨੂੰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਜਦੋਂ ਕਿ, ਮੈਂ ਇਸ ਪਾਸਪੋਰਟ ਦੇ ਨਾਲ ਕਈ ਵਾਰ ਭਾਰਤ ਆਈ ਹਾਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਰੱਖਿਆ ਤੇ ਫਿਰ ਦੁਬਈ ਰਾਹੀਂ ਉਨ੍ਹਾਂ ਨੂੰ ਇਸਤਾਂਬੁਲ ਵਾਪਸ ਭੇਜ ਦਿੱਤਾ।
ਰੰਗੀਨਾ ਕਾਰਗਰ ਦਾ ਕਹਿਣਾ ਹੈ ਕਿ ਉੱਥੇ ਨਾ ਤਾਂ ਖਾਣਾ ਦਿੱਤਾ ਗਿਆ ਅਤੇ ਨਾ ਹੀ ਪਾਣੀ ਹੀ ਪੁੱਛਿਆ ਗਿਆ। ਜਦੋਂ ਕਿ, ਉਨ੍ਹਾਂ ਦੱਸਿਆ ਵੀ ਸੀ ਕਿ ਉਹ ਸੰਸਦ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਸੁਰੱਖਿਆ ਕਾਰਨਾਂ ਕਰਕੇ ਹੋ ਸਕਦਾ ਹੈ, ਸਥਿਤੀ ਬਦਲ ਗਈ ਹੈ, ਪਰ ਜਦੋਂ ਸਰਕਾਰ ਅਫਗਾਨਿਸਤਾਨ ਵਾਪਸ ਆਵੇਗੀ ਤਾਂ ਉਹ ਕੀ ਕਰਨਗੇ।
ਭਾਰਤੀ ਵਿਦੇਸ਼ ਮੰਤਰਾਲੇ ਨੂੰ ਮਹਿਲਾ ਸਾਂਸਦ ਰੰਗੀਨਾ ਕਾਰਗਰ ਨਾਲ ਕੀਤੇ ਗਏ ਵਿਵਹਾਰ ਬਾਰੇ ਪਤਾ ਨਹੀਂ ਸੀ। ਸੂਚਨਾ ਮਿਲਣ ਤੋਂ ਬਾਅਦ ਸੰਯੁਕਤ ਸਕੱਤਰ ਜੇਪੀ ਸਿੰਘ ਨੇ ਘਟਨਾ 'ਤੇ ਅਫਸੋਸ ਪ੍ਰਗਟ ਕੀਤਾ ਹੈ। ਰੰਗੀਨਾ ਕਾਰਗਰ ਦਾ ਕਹਿਣਾ ਹੈ ਕਿ ਵਾਪਸ ਭੇਜੇ ਜਾਣ ਤੋਂ ਬਾਅਦ, ਇੱਕ ਅਧਿਕਾਰੀ ਨੇ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕੀਤੀ ਤੇ ਅਫ਼ਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਜਦੋਂ ਵੀ ਤੁਸੀਂ ਭਾਰਤ ਆਉਣਾ ਚਾਹੁੰਦੇ ਹੋ, ਤੁਸੀਂ ਆ ਸਕਦੇ ਹੋ। ਇਸ ਲਈ ਤੁਹਾਨੂੰ ਵੀਜ਼ਾ ਲਈ ਆਨਲਾਈਨ ਅਰਜ਼ੀ ਦੇਣੀ ਹੋਵੇਗੀ।
ਇਹ ਵੀ ਪੜ੍ਹੋ: Relationship Tips: ਵਿਆਹੁਤਾ ਜੀਵਨ ’ਚ ਕਦੇ ਨਾ ਕਰੋ ਇਹ ਗ਼ਲਤੀਆਂ, ਬਰਬਾਦ ਹੋ ਸਕਦੇ ਰਿਸ਼ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin