ਨਵੀਂ ਦਿੱਲੀ: ਦਿੱਲੀ ਵਿੱਚ ਆਕਸੀਜਨ ਸਿਲੰਡਰ ਦੀ ਜਮਾਖੋਰੀ ਮਾਮਲੇ ਵਿੱਚ ਕਾਰੋਬਾਰੀ ਨਵਨੀਤ ਕਾਲੜਾ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।ਦਿੱਲੀ ਪੁਲਿਸ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਕਾਰੋਬਾਰੀ ਨਵਨੀਤ ਕਾਲੜਾ ਖ਼ਾਨ ਚਾਚਾ ਰੈਸਟੋਰੈਂਟ ਵਿੱਚ ਆਕਸੀਜਨ ਸਿਲੰਡਰਾਂ ਦੀ ਜਮਾਖੋਰੀ ਕਰਨ ਦੇ ਇਲਜ਼ਾਮਾਂ ਵਿੱਚ ਦੋਸ਼ੀ ਹੈ।

ਤੁਹਾਨੂੰ ਦੱਸ ਦੇਈਏ ਕਿ ਹੋਟਲ ਅਤੇ ਰੈਸਟੋਰੈਂਟਾਂ ਵਿਚੋਂ 524 ਆਕਸੀਜਨ ਕਨਸੰਟ੍ਰੇਟਰ ਦੀ ਬਰਾਮਦਗੀ ਦਾ ਮੁੱਖ ਦੋਸ਼ੀ ਨਵਨੀਤ ਕਾਲੜਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਨੇ ਨਵਨੀਤ ਕਾਲੜਾ ਦੀ ਭਾਲ ਲਈ ਦਿੱਲੀ, ਯੂਪੀ ਤੇ ਉਤਰਾਖੰਡ ਵਿਚ 20 ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ ਹਨ।

ਦਿੱਲੀ ਪੁਲਿਸ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਅਜੇ ਨਵਨੀਤ ਕਾਲੜਾ ਬਾਰੇ ਕੋਈ ਸੁਰਾਗ ਸਾਹਮਣੇ ਨਹੀਂ ਆਇਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਹਰ ਸੰਭਵ ਟਿਕਾਣਿਆਂ ਤੇ  ਛਾਪੇਮਾਰੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ


 



ਨਵਨੀਤ ਕਾਲੜਾ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਲੋਕੇਸ਼ਨ ਨੂੰ ਟ੍ਰੈਕ ਕਰਨ ਲਈ ਪੁਲਿਸ ਨੇ ਉਸ ਦੀ ਮੋਬਾਈਲ ਫੋਟੋ ਨੂੰ ਨਿਗਰਾਨੀ 'ਤੇ ਲਗਾ ਦਿੱਤਾ ਹੈ। ਖਾਨ ਮਾਰਕੀਟ ਵਿਚ ਉਸ ਦੇ ਰੈਸਟੋਰੈਂਟ 'ਤੇ ਪੁਲਿਸ ਦੀ ਛਾਪੇਮਾਰੀ ਤੋਂ ਤੁਰੰਤ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ ਸੀ।ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਦੋਸ਼ੀ ਉਸਦੇ ਪੂਰੇ ਪਰਿਵਾਰ ਸਮੇਤ ਦੋ ਲਗਜ਼ਰੀ ਵਾਹਨਾਂ ਸਮੇਤ ਦਿੱਲੀ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਉਤਰਾਖੰਡ ਵਿਚ ਕਿਤੇ ਲੁਕਿਆ ਹੋਇਆ ਹੈ।


 





ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ