ਟੋਹਾਣਾ ਸੀਟ ‘ਤੇ ਸਭ ਤੋਂ ਜ਼ਿਆਦਾ 80.56% ਮਤਦਾਨ ਹੋਇਆ ਜਦਕਿ ਸਭ ਤੋਂ ਘੱਟ ਵੋਟਿੰਗ ਪਾਨੀਪਤ ਸਿਟੀ ਦੀ ਸੀਟ ‘ਤੇ ਹੋਇਆ ਜਿੱਥੇ ਸਿਰਫ 45% ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਸਾਲ 2000 ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਰੀਬ 69% ਤੇ 2005 ‘ਚ ਇਹ ਅੰਕੜਾ ਵਧਕੇ 71.9 ਫੀਸਦ ਵੋਟਿੰਗ ਹੋਈ।
ਸਾਲ 2009 ‘ਚ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ 72.3 ਫੀਸਦ ਮਤਦਾਨ ਹੋਇਆ। 2014 ਵਿਧਾਨ ਸਭਾ ‘ਚ 76.13% ਤੋਂ ਜ਼ਿਆਦਾ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀ। ਉਧਰ ਲੋਕ ਸਭਾ ਦੀ ਚੋਣਾਂ 2019 ‘ਚ ਹਰਿਆਣਾ ‘ਚ 70.34% ਵੋਟਿੰਗ ਹੋਈ ਸੀ।
ਹਰਿਆਣਾ ਵਿਧਾਨ ਸਭਾ ‘ਚ ਅਹਿਮ ਮੁਕਾਲਬਾ ਕਾਂਗਰਸ ਦੀ ਸੱਤਾ ‘ਚ ਆਉਣ ਤੇ ਬੀਜੇਪੀ ਦੇ ਸੱਤਾ ‘ਚ ਬਣੇ ਰਹਿਣ ਦਾ ਸੀ। ਇਨ੍ਹਾਂ ਚੋਣਾਂ ‘ਚ ਕੁਲ 1169 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਜਿਨ੍ਹਾਂ 105 ਮਹਿਲਾਵਾਂ ਹਨ।