ਹੁਣ ਰਸੋਈ ਗੈਸ ਸਲੰਡਰ ਦੀ ਕੀਮਤ ਵਧੀ
ਏਬੀਪੀ ਸਾਂਝਾ | 01 Jul 2018 02:14 PM (IST)
ਚੰਡੀਗੜ੍ਹ: ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧੇ ਕਾਰਨ ਵਿਰੋਧੀਆਂ ਤੇ ਲੋਕਾਂ ਦੀ ਬੇਰੁਖੀ ਝੱਲ ਰਹੀ ਮੋਦੀ ਸਰਕਾਰ ਨੇ ਹੁਣ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 2.71 ਰੁਪਏ ਤੇ ਗ਼ੈਰ ਸਬਸਿਡੀ ਵਾਲੇ ਦੀ 55.50 ਰੁਪਏ ਵਧਾ ਦਿੱਤੀ ਗਈ ਹੈ।