ਥਾਣਾ ਜੋਧੇਵਾਲਾ ਦੀ ਪੁਲਿਸ ਨੇ ਗੈਸ ਸਿਲੰਡਰਾਂ ਦੀ ਗੈਰਕਾਨੂੰਨੀ ਕਾਲਾਬਾਜ਼ਾਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਹਿਚਾਣ ਹਿਮਾਂਸ਼ੂ ਵਾਸੀ ਆਜ਼ਾਦ ਨਗਰ, ਬਹਾਦੁਰ ਕੇ ਰੋਡ ਵਜੋਂ ਹੋਈ ਹੈ।

Continues below advertisement

ਇੰਝ ਕਰ ਰਿਹਾ ਸੀ ਕਾਲਾਬਾਜ਼ਾਰੀ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਸ਼ੀ ਆਪਣੇ ਘਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਗੈਸ ਸਿਲੰਡਰਾਂ ਗੈਰਕਾਨੂੰਨੀ ਤਰੀਕੇ ਨਾਲ ਸਟੋਰ ਕਰਕੇ ਉਨ੍ਹਾਂ ਨੂੰ ਕਾਲਾਬਾਜ਼ਾਰੀ ਰਾਹੀਂ ਮਹਿੰਗੇ ਦਾਮਾਂ ‘ਤੇ ਵੇਚ ਰਿਹਾ ਸੀ।

Continues below advertisement

ਇਹ ਵਾਲਾ ਸਮਾਨ ਕੀਤਾ ਗਿਆ ਬਰਾਮਦ

ਛਾਪੇਮਾਰੀ ਦੌਰਾਨ ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿੱਚੋਂ ਇੱਕ ਵੱਡਾ ਗੈਸ ਸਿਲੰਡਰ, ਦੋ ਛੋਟੇ ਸਿਲੰਡਰ, ਇੱਕ ਇਲੈਕਟ੍ਰਾਨਿਕ ਕਾਂਟਾ ਅਤੇ ਗੈਸ ਪਾਈਪ ਬਰਾਮਦ ਕੀਤੇ ਹਨ। ਬਰਾਮਦ ਸਮਾਨ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਸ਼ੀ ਨੇ ਇਹ ਸਿਲੰਡਰ ਕਿੱਥੋਂ ਹਾਸਲ ਕੀਤੇ ਸਨ ਅਤੇ ਕਿਹੜੇ ਗਾਹਕਾਂ ਨਾਲ ਉਸ ਦੀ ਮਿਲੀਭਗਤ ਸੀ। ਫਿਲਹਾਲ ਦੋਸ਼ੀ ਦੇ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।