ਨਵੀਂ ਦਿੱਲੀ: ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1.49 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਦਿੱਲੀ ਵਿੱਚ ਅੱਜ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 1.49 ਰੁਪਏ ਵਧ ਕੇ 499.51 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਰਸੋਈ ਗੈਸ ਦੀ ਕੀਮਤ ਵਿੱਚ ਇਹ ਵਾਧਾ ਖ਼ਾਸ ਕਰਕੇ ਬੇਸ ਪ੍ਰਾਈਸ ’ਤੇ ਟੈਕਸ ਵਧਣ ਦੀ ਵਜ੍ਹਾ ਕਰਕੇ ਹੋਇਆ ਹੈ।
ਸਰਕਾਰ ਰਸੋਈ ਗੈਸ ਦੀ ਸਬਸਿਡੀ ਦੀ ਰਕਮ ਸਿੱਧੀ ਲਾਭਪਾਤਰੀ ਦੇ ਖਾਤੇ ਵਿੱਚ ਪਹੁੰਚਾਉਂਦੀ ਹੈ। ਹਾਲਾਂਕਿ ਗਾਹਕ ਨੂੰ ਸਿਲੰਡਰ ਬਾਜ਼ਾਰ ਦੀ ਕੀਮਤ ’ਤੇ ਹੀ ਖਰੀਦਣਾ ਪੈਂਦਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਘਟਣ-ਵਧਣ ਕਾਰਨ ਸਬਸਿਡੀ ਵਿੱਚ ਵੀ ਬਦਲਾਅ ਹੁੰਦਾ ਹੈ। ਨਿਯਮਾਂ ਮੁਤਾਬਕ LPG ’ਤੇ GST ਦਾ ਭੁਗਤਾਨ ਸਿਲੰਡਰ ਦੇ ਬਾਜ਼ਾਰੂ ਮੁੱਲ ’ਤੇ ਕਰਨੀ ਹੋਏਗਾ। ਮੁੱਲ ਦਾ ਘਾਟੇ-ਵਾਧੇ ਦੀ ਭੁਗਤਾਨ ਸਰਕਾਰ ਕਰੇਗੀ ਪਰ ਟੈਕਸ ਦਾ ਭੁਗਤਾਨ ਗਾਹਕ ਨੂੰ ਹੀ ਕਰਨਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਟੈਕਸ ਭੁਗਤਾਨ ਵਧਣ ਕਰਕੇ ਸਬਸਿਡੀ ਵਾਲਾ ਸਿਲੰਡਰ ਕਰੀਬ ਡੇਢ ਰੁਪਏ ਮਹਿੰਗਾ ਹੋ ਗਿਆ ਹੈ।
ਰਸੋਈ ਗੈਸ ਦੇ ਨਾਲ-ਨਾਲ ਡੀਜ਼ਲ ਦੀ ਕੀਮਤ ਵੀ 70 ਰੁਪਏ ਪ੍ਰਤੀ ਲੀਟਰ ਤੋਂ ਉੱਤੇ ਨਿਕਲ ਗਿਆ ਹੈ। ਅਜਿਹਾ ਹੁਣ ਤਕ ਪਹਿਲੀ ਵਾਰ ਹੋਇਆ ਹੈ। ਇਸ ਦਾ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਦੱਸਿਆ ਜਾ ਰਿਹਾ ਹੈ। ਡੀਜ਼ਲ ਦੀ ਕੀਮਤ ਵਿੱਚ 28 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹ ਹੁਣ ਤਕ ਦਾ ਸਭ ਤੋਂ ਵੱਧ ਰੇਟ ਹੈ।
ਦਿੱਲੀ ਵਿੱਚ ਹੁਣ ਇੱਕ ਲੀਟਰ ਡੀਜ਼ਲ ਦਾ ਰੇਟ 70.21 ਰੁਪਏ ਪ੍ਰਤੀ ਲੀਟਰ ਹੋਏਗਾ। ਇਸ ਬਦਲਾਅ ਦੇ ਆਧਾਰ ’ਤੇ ਪੈਟਰੋਲ ਦਾ ਰੇਟ ਵੀ ਵਧ ਕੇ 78.51 ਰੁਪਏ ਪ੍ਰਤ ਲੀਟਰ ਤਕ ਪੁੱਜ ਗਿਆ ਹੈ।