ਲਖਨਊ: ਪਲਾਸਟਿਕ ਕਚਰੇ ਦੀ ਵਧਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਭਾਰਤੀ ਸ਼ਹਿਰਾਂ ਨੇ ਵਾਤਾਵਰਣ ਅਨੁਕੂਲ ਤਰੀਕਿਆਂ ਦਾ ਸਹਾਰਾ ਲਿਆ ਹੈ। ਚੇਨਈ, ਪੁਨੇ, ਜਮਸ਼ੇਦਪੁਰ ਤੇ ਇੰਦੌਰ ਤੋਂ ਬਾਅਦ ਹੁਣ ਲਖਨਊ ਵੀ ਉਨ੍ਹਾਂ ਸ਼ਹਿਰਾਂ ਦਾ ਸ਼ਾਮਲ ਹੋ ਗਿਆ ਹੈ, ਜਿੱਥੇ ਸੜਕਾਂ ਬਣਾਉਣ ਲਈ ਪਲਾਸਟਿਕ ਕਚਰੇ ਦੀ ਵਰਤੋਂ ਕੀਤੀ ਜਾ ਰਹੀ ਹੈ।


ਲਖਨਊ ਵਿਕਾਸ ਪ੍ਰਮਾਣੀਕਰਨ (ਐਲਡੀਏ) ਨੇ ਪਾਈਲਟ ਪ੍ਰੋਜੈਕਟ ਤਹਿਤ ਸ਼ਹਿਰ ‘ਚ ਪਲਾਸਟਿਕ ਕਚਰੇ ਦਾ ਇਸਤੇਮਾਲ ਕਰਕੇ ਸੜਕ ਬਣਾਉਣਾ ਸ਼ੁਰੂ ਕੀਤਾ ਹੈ। ਸ਼ੁਰੂਆਤੀ ਪੜਾਅ ‘ਚ ਇਸ ਦਾ ਇਸਤੇਮਾਲ ਗੋਮਤੀ ਨਗਰ ਪੁਲਿਸ ਸਟੇਸ਼ਨ ਤੋਂ ਆਈਆਈਐਮ ਲਖਨਊ ਤਕ ਸੜਕ ਬਣਾਉਣ ਲਈ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਐਲਡੀਏ ਸੜਕ ਨਿਰਮਾਣ ਲਈ ਪਲਾਸਟਿਕ ਕਚਰੇ ਦਾ ਇਸਤੇਮਾਲ ਕਰ ਰਹੀ ਹੈ।

ਐਲਡੀਏ ਦੇ ਅਧਿਕਾਰੀ ਇੰਦੂਸ਼ੇਖਰ ਸਿੰਘ ਦਾ ਕਹਿਣਾ ਹੈ ਕਿ ਸੜਕ ਬਣਾਉਣ ‘ਚ ਅਸੀਂ 50 ਮਾਈਕ੍ਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਦੀ ਵਰਤੋਂ ਕਰ ਰਹੇ ਹਾਂ। ਇਸ ਨਾਲ ਬਣਨ ਵਾਲੀ ਸੜਕ ਦੀ ਮਜਬੂਤੀ 40-50 ਫੀਸਦ ਵਧ ਹੋ ਜਾਂਦੀ ਹੈ ਤੇ ਉਹ ਟਿਕਾਊ ਵੀ ਰਹਿੰਦੀ ਹੈ।

ਇਸ ਦੇ ਨਾਲ ਹੀ ਇੰਦੂਸ਼ੇਖਰ ਨੇ ਕਿਹਾ, “ਐਲਡੀਏ ਸੜਕ ਨਿਰਮਾਣ ‘ਚ ਸੀਆਰਆਰਆਈ ਦੇ ਸਾਰੇ ਨਿਰਦੇਸ਼ਾਂ ਦਾ ਪਾਲਨ ਕਰੇਗਾ। ਅਸੀਂ ਐਲਾਨ ਕੀਤਾ ਸੀ ਕਿ ਅਸੀਂ ਵਿਸ਼ਵ ਵਾਤਾਵਰਨ ਦਿਹਾੜੇ ਮੌਕੇ ਭਵਿੱਖ ‘ਚ ਸੜਕ ਨਿਰਮਾਣ ‘ਚ ਪਲਾਸਟਿਕ ਦਾ ਇਸਤੇਮਾਲ ਕਰਾਂਗੇ। ਹੁਣ ਅਗਲੇ ਦੋ ਸਾਲ ਇਸ ‘ਤੇ ਹੋਰ ਰਿਸਰਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਸ ‘ਚ ਹੋਰ ਕਿੰਨਾ ਸੁਧਾਰ ਹੋ ਸਕਦਾ ਹੈ।”