ਲਖਨਊ: ਲਖੀਮਪੁਰ ਖੀਰੀ 'ਚ ਹਿੰਸਾ ਤੋਂ ਬਾਅਦ ਤੋਂ ਉੱਤਰ ਪ੍ਰਦੇਸ਼ 'ਚ ਸਿਆਸਤ ਤੇਜ਼ ਹੋ ਗਈ ਹੈ। ਵਿਰੋਧੀ ਦਲਾਂ ਦੇ ਤਮਾਮ ਲੀਡਰ ਲਖਨਊ ਰਾਹੀਂ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਰਮਿਆਨ ਯੂਪੀ ਦੀ ਰਾਜਧਾਨੀ ਲਖਨਊ 'ਚ ਅੱਠ ਨਵੰਬਰ ਤਕ ਧਾਰਾ-144 ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਫੈਸਲਾ ਕੋਰੋਨਾ ਮਹਾਮਾਰੀ, ਆਗਾਮੀ ਤਿਉਹਾਰਾਂ, ਕਿਸਾਨ ਸੰਗਠਨਾਂ ਦੇ ਪ੍ਰਦਰਸ਼ਨਾਂ ਨੂੰ ਦੇਖਦਿਆਂ ਲਿਆ ਗਿਆ ਹੈ। ਧਾਰਾ-144 ਦੇ ਤਹਿਤ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ।


ਇਕ ਬਿਆਨ 'ਚ ਕਿਹਾ, 'ਲਖਨਊ ਪੁਲਿਸ ਨੇ ਆਗਾਮੀ ਤਿਉਹਾਰਾਂ, ਵੱਖ-ਵੱਖ ਪ੍ਰੀਖਿਆਵਾਂ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਬਣਾਈ ਰੱਖਣ ਤੇ ਕੋਰੋਨਾ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ 8 ਨਵੰਬਰ ਤਕ ਸੀਆਰਪੀਸੀ ਦੀ ਧਾਰਾ-144 ਦੇ ਤਹਿਤ ਪਾਬੰਦੀ ਲਾਈ ਹੈ।'


ਕਾਂਗਰਸ ਲੀਡਰ ਰਾਹੁਲ ਗਾਂਧੀ ਬੁੱਧਵਾਰ ਜਾਣਗੇ ਲਖੀਮਪੁਰ ਖੀਰੀ


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਐਤਵਾਰ ਹੋਈ ਲਖੀਮਪੁਰ ਖੀਰੀ ਹਿੰਸਾ 'ਚ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਬੁੱਧਵਾਰ ਲਖੀਮਪੁਰ ਖੀਰੀ ਜਾ ਸਕਦੇ ਹਨ। ਰਿਪੋਰਟ ਦੇ ਮੁਤਾਬਕ ਰਾਹੁਲ ਗਾਂਧੀ ਬੁੱਧਵਾਰ ਲਖਨਊ ਪਹੁੰਚਣਗੇ ਤੇ ਪਾਰਟੀ ਪ੍ਰਤੀਨਿਧੀਮੰਡਲ  ਦੇ ਨਾਲ ਲਖੀਮਪੁਰ ਖੀਰੀ ਜਾਣਗੇ।


ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪਹਿਲਾਂ ਹੀ ਪਾਰਟੀ ਦੇ 10 ਲੀਡਰਾਂ ਦੇ ਨਾਲ ਸੀਤਾਪੁਰ 'ਚ ਹਿਰਾਸਤ 'ਚ ਲਿਆ ਗਿਆ ਹੈ। ਪ੍ਰਿਯੰਕਾ ਗਾਂਧੀ ਨੂੰ ਸੋਮਵਾਰ ਤੜਕੇ ਉਸ ਸਮੇਂ ਹਿਰਾਸਤ 'ਚ ਲਿਆ ਗਿਆ ਸੀ ਜਦੋਂ ਉਹ ਲਖੀਮਪੁਰ ਖੀਰੀ ਜਾ ਰਹੀ ਸੀ। ਕਾਂਗਰਸ ਨੇ ਇਲਜ਼ਾਮ ਲਾਇਆ ਕਿ ਪ੍ਰਿਯੰਕਾ ਨੂੰ ਉਨ੍ਹਾਂ ਦੇ ਵਕੀਲਾਂ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਤੇ ਪ੍ਰਸ਼ਾਸਨ ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦਾ ਕਾਰਨ ਨਹੀਂ ਦੱਸ ਰਿਹਾ।


ਇਹ ਵੀ ਪੜ੍ਹੋPM Modi in UP: ਲਖਨਊ 'ਚ ਪੀਐਮ ਮੋਦੀ ਯੂਪੀ ਨੂੰ ਦੇਣਗੇ 75 ਤੋਹਫ਼ੇ, 75 ਹਜ਼ਾਰ ਪਰਿਵਾਰਾਂ ਨੂੰ ਸੌਂਪਣਗੇ ਘਰ ਦੀਆਂ ਡਿਜੀਟਲ ਕੁੰਜੀਆਂ


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904