ਛੱਤੀਸਗੜ੍ਹ: ਪੁਲਿਸ ਨੇ ਦੱਸਿਆ ਕਿ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਸ਼ਾਮ ਨਕਸਲੀ ਵਿਰੋਧੀ ਮੁਹਿੰਮ ਦੌਰਾਨ ਸੀਆਰਪੀਐਫ ਦੀ ਕੁਲੀਨ ਇਕਾਈ ਕੋਬਰਾ ਦੇ ਕਮਾਂਡੋ ਨੇ ਕਥਿਤ ਤੌਰ 'ਤੇ ਆਪਣੇ ਸਰਵਿਸ ਹਥਿਆਰ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ।
ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 40 ਸਾਲਾ ਹੈੱਡ ਕਾਂਸਟੇਬਲ ਹਰਜੀਤ ਸਿੰਘ ਜੋ ਕਿ 206ਵੀਂ ਬਟਾਲੀਅਲ ਨਾਲ ਸਬੰਧਤ ਹੈ। ਉਨ੍ਹਾਂ ਆਪਣੀ ਸਰਵਿਸ ਰਾਇਫਲ ਨਾਲ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਜਦੋਂ ਉਸ ਦੀ ਇਕਾਈ ਦਾ ਇੱਕ ਸਮੂਹ ਚਿੰਤਾਗੁਫਾ ਥਾਣਾ ਖੇਤਰ 'ਚ ਨਕਸਲ ਵਿਰੋਧੀ ਅਭਿਆਨ ਤੇ ਬਾਹਰ ਆਇਆ ਹੋਇਆ ਸੀ। ਸੁਕਮਾ ਵਧੀਕ ਐਸਪੀ. ਸੁਨੀਲ ਸ਼ਰਮਾ ਨੇ ਖਬਰ ਏਜੰਸੀ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕਮਲਡੋ ਬਟਾਲੀਅਨ ਫਾਰ ਰੈਜ਼ੋਲੂਟ ਐਕਸ਼ਨ (CoBRA) ਦੀ 206 ਵੀਂ ਬਟਾਲੀਅਨ ਦੀ ਇੱਕ ਟੀਮ ਨੇ ਵੀਰਵਾਰ ਦੀ ਰਾਤ ਆਪਣੇ ਤਮਿਲਵਾੜਾ ਕੈਂਪ ਤੋਂ ਨਕਸਲੀਆਂ ਦੀ ਆਵਾਜਾਈ ਦੀ ਜਾਣਕਾਰੀ ਦੇ ਅਧਾਰ 'ਤੇ ਇਹ ਅਭਿਆਨ ਸ਼ੁਰੂ ਕੀਤਾ ਸੀ ਤੇ ਸੂਬੇ ਦੀ ਰਾਜਧਾਨੀ ਰਾਏਪੁਰ ਤੋਂ 450 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਕੋਇਲਮੇਟਾ ਪਹਾੜੀ 'ਤੇ ਹਮਲਾ ਕੀਤਾ ਸੀ।
ਆਪ੍ਰੇਸ਼ਨ ਦੌਰਾਨ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲ਼ੀ ਮਾਰ ਦਿੱਤੀ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਰਮਾ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਸਥਾਨਕ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਕਾਰਨਾਂ 'ਚ ਇਹ ਖੁਦਕੁਸ਼ੀ ਲੱਗਦੀ ਹੈ ਪਰ ਸਹੀ ਕਾਰਨਾਂ ਦਾ ਪਤਾ ਲਾਉਣ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਨ੍ਹਾਂ ਇਹ ਕਦਮ ਕਿਉਂ ਚੁੱਕਿਆ।
ਉਨ੍ਹਾਂ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰੇਗੀ ਕਿ ਕੀ ਉਸ ਨੇ ਆਪਣੀ ਸਰਵਿਸ ਰਾਈਫਲ ਗਲਤੀ ਨਾਲ ਚਲਾ ਲਈ। ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ