ਐਨਸੀਪੀ ਪ੍ਰਮੁੱਖ ਸ਼ਰਦ ਪਵਾਰ, ਡਿਪਟੀ ਸੀਐਮ ਅਜੀਤ ਪਵਾਰ, ਸੁਪ੍ਰੀਆ ਸੁਲੇ, ਐਨਸੀਪੀ ਨੇਤਾ ਨਵਾਬ ਮਲਿਕ, ਸਿਹਤ ਮੰਤਰੀ ਰਾਜੇਸ਼ ਟੋਪ, ਗ੍ਰਹਿ ਮੰਤਰੀ ਅਨਿਲ ਦੇਸ਼ਮੁਖ, ਜੈਅੰਤ ਪਾਟਿਲ, ਜਿਤੇਂਦਰ ਅਹਾਦ ਸਾਰੇ ਮੀਟਿੰਗ ਵਿੱਚ ਹਾਜਰ ਸਨ।
ਪ੍ਰਫੁੱਲ ਪਟੇਲ ਦੇ ਘਰ ਐਨਸੀਪੀ ਦੀ ਬੈਠਕ ਤਕਰੀਬਨ ਤਿੰਨ ਘੰਟੇ ਚੱਲੀ। ਬੈਠਕ ਵਿੱਚ ਮੌਜੂਦ ਐਨਸੀਪੀ ਨੇਤਾ ਜੈਅੰਤ ਪਾਟਿਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਪਾਰਟੀ ਵੱਲੋਂ ਤੁਰੰਤ ਬੁਲਾਈ ਇਸ ਮੀਟਿੰਗ ਵਿੱਚ ਸਾਰੇ ਵੱਡੇ ਨੇਤਾਵਾਂ ਨੇ ਮਹਾਰਾਸ਼ਟਰ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ। ਸਾਰੇ ਨੇਤਾਵਾਂ ਨੇ ਰੇਣੂ ਸ਼ਰਮਾ ਵੱਲੋਂ ਧਨੰਜੇ ਮੁੰਡੇ 'ਤੇ ਬਲਾਤਕਾਰ ਦੇ ਦੋਸ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ, ਪਰ ਪਾਰਟੀ ਨੂੰ ਆਪਣੇ ਸਹਿਯੋਗੀ ਭਾਈਚਾਰੇ 'ਤੇ ਪੂਰਾ ਭਰੋਸਾ ਹੈ।
ਜੈਅੰਤ ਪਾਟਿਲ ਨੇ ਕਿਹਾ ਕਿ ਧਨੰਜੇ 'ਤੇ ਬਲਾਤਕਾਰ ਵਰਗੇ ਦੋਸ਼ ਗੰਭੀਰ ਹਨ ਪਰ ਸਾਨੂੰ ਭਰੋਸਾ ਹੈ ਕਿ ਇਹ ਦੋਸ਼ ਝੂਠੇ ਹਨ। ਇਹ ਧਨੰਜੇ ਤੇ ਪਾਰਟੀ ਵਿਰੁੱਧ ਰਾਜਨੀਤਿਕ ਸਾਜਿਸ਼ ਤੋਂ ਸਿਵਾਏ ਕੁਝ ਨਹੀਂ ਹੈ। ਔਰਤ ਵੱਲੋਂ ਬਲੈਕਮੇਲਿੰਗ ਕੀਤੀ ਜਾ ਰਹੀ ਹੈ। ਇਹ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵ੍ਹਟਸਐਪ ’ਚ ਕਰੋ ਇਹ ਸੈਟਿੰਗ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ ਤੇ ਡਾਟਾ ਰਹੇਗਾ ਸੁਰੱਖਿਅਤ
ਭਾਜਪਾ ਨੇਤਾ ਵੀ ਔਰਤ 'ਤੇ ਬਲੈਕਮੇਲ ਕਰਨ ਦੇ ਦੋਸ਼ ਲਾ ਰਹੇ ਹਨ- ਪਾਟਿਲ
ਜੈਅੰਤ ਪਾਟਿਲ ਦਾ ਕਹਿਣਾ ਹੈ ਕਿ ਔਰਤ ਧਨੰਜੇ 'ਤੇ ਅਜਿਹੇ ਗੰਭੀਰ ਦੋਸ਼ ਲਾ ਰਹੀ ਹੈ। ਹੁਣ ਬਹੁਤ ਸਾਰੇ ਲੋਕ ਉਸਦੇ ਵਿਰੁੱਧ ਆ ਰਹੇ ਹਨ। ਔਰਤ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ ਤੇ ਜਿਨ੍ਹਾਂ ਨੇ ਇਹ ਇਲਜ਼ਾਮ ਲਾਏ ਹਨ, ਉਹ ਖੁਦ ਭਾਜਪਾ ਲੀਡਰ ਹਨ।
ਇਸ ਦੇ ਨਾਲ ਹੀ ਪਾਰਟੀ ਵਲੋਂ ਮੈਂ ਸਿਰਫ ਇਹ ਕਹਾਂਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਲੈਕਮੇਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਪਾਰਟੀ ਨੂੰ ਭਰੋਸਾ ਹੈ ਕਿ ਇਸ ਜਾਂਚ ਤੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ। ਪੁਲਿਸ ਸਹੀ ਜਾਂਚ ਕਰਕੇ ਅਸੀਂ ਇਹੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਰਾਜ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਵੈਕਸੀਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904