ਨਵੀਂ ਦਿੱਲੀ: ਭਲਕੇ ਸਨਿੱਚਰਵਾਰ ਤੋਂ ਦੇਸ਼ ਵਿੱਚ ਕੋਰੋਨਾ ਟੀਕਾਕਰਨ (Corona Vaccination) ਸ਼ੁਰੂ ਹੋ ਜਾਵੇਗਾ। ਕੇਂਦਰ ਨੇ ਇਸ ਲਈ ਰਾਜਾਂ (State Governments) ਨੂੰ ਟੀਕਾਕਰਨ ਲਈ ਕੁਝ ਦਿਸ਼ਾ-ਨਿਰਦੇਸ਼ (Guidelines Issued) ਜਾਰੀ ਕੀਤੇ ਹਨ। ਭਲਕੇ ਦੇਸ਼ ਭਰ ਦੇ 3,006 ਕੇਂਦਰਾਂ ਉੱਤੇ 3 ਲੱਖ ਸਿਹਤ ਕਰਮਚਾਰੀਆਂ ਨੂੰ ਸ਼ਾਮਲ ਕਰਨ ਦੀ ਆਸ ਹੈ।
ਕੇਂਦਰ ਮੁਤਾਬਕ ਟੀਕਾਕਰਨ ਦੀ ਪ੍ਰਵਾਨਗੀ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ। ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਟੀਕਾ ਨਹੀਂ ਲਵਾਉਣਾ ਚਾਹੀਦਾ। ਵੈਕਸੀਨ ਦੀ ਦੂਜੀ ਖ਼ੁਰਾਕ ਵੀ ਉਸੇ ਟੀਕੇ ਦੀ ਹੋਣੀ ਚਾਹੀਦੀ ਹੈ, ਜਿਸ ਨੂੰ ਪਹਿਲੀ ਖ਼ੁਰਾਕ ਦੇ ਤੌਰ ’ਤੇ ਦਿੱਤਾ ਗਿਆ ਸੀ।
ਦੇਸ਼ ਦੇ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ (covishield) ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ (Covaxin) ਨੂੰ ਮਨਜ਼ੂਰੀ ਦਿੱਤੀ ਹੈ। ਲੋਕਾਂ ਨੂੰ ਦੋਵੇਂ ਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ ਤੇ ਇਹ 28 ਦਿਨਾਂ ਦੇ ਵਕਫ਼ੇ ਨਾਲ ਲਾਈਆਂ ਜਾਣਗੀਆਂ। ਕੋਵਿਡ ਲੱਛਣਾਂ ਵਾਲੇ ਜਿਹੜੇ ਰੋਗੀਆਂ ਨੂੰ ਪਲਾਜ਼ਮਾ ਥੈਰਾਪੀ ਦਿੱਤੀ ਗਈ ਹੈ ਤੇ ਜਿਹੜੇ ਕਿਸੇ ਹੋਰ ਕਾਰਨਾਂ ਕਰਕੇ ਹਸਪਤਾਲ ’ਚ ਦਾਖ਼ਲ ਹਨ, ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਚਾਰ ਤੋਂ ਅੱਠ ਹਫ਼ਤਿਆਂ ਤੱਕ ਟੀਕਾਕਰਨ ਨਹੀਂ ਕੀਤਾ ਜਾਵੇਗਾ।
ਸਿਹਤ ਮੰਤਰਾਲੇ ਵੱਲੋਂ ਟੀਕਾਕਰਣ ਲਈ ਵਿਕਸਤ ਕੀਤੀ ਇੱਕ ਆਨਲਾਈਨ ਡਿਜੀਟਲ ਪਲੇਟਫ਼ਾਰਮ ਕੋਵਿਡ ਦੀ ਵਰਤੋਂ ਕੀਤੀ ਜਾਵੇਗੀ; ਜੋ ਵੈਕਸੀਨ ਸਟਾਕ ਦੀ ਤਾਜ਼ਾ ਜਾਣਕਾਰੀ, ਸਟੋਰੇਜ ਤਾਪਮਾਨ ਤੇ ਟੀਕਾ ਲਵਾਉਣ ਵਾਲਿਆਂ ਦੀ ਟ੍ਰੈਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ।
ਵੈਕਸੀਨ ਨਾਲ ਸਬੰਧਤ ਪ੍ਰਸ਼ਨਾਂ ਦੇ ਜਵਾਬ ਲਈ 24 x 7 ਹਾਟਲਾਈਨ- 1075 ਵੀ ਸਥਾਪਤ ਕੀਤੀ ਗਈ ਹੈ। ਜਿਉਂ–ਜਿਉਂ ਟੀਕਾਕਰਣ ਦਾ ਪ੍ਰੋਗਰਾਮ ਅੱਗੇ ਵਧੇਗਾ, ਤਿਉਂ-ਤਿਉਂ ਟੀਕੇ ਲੱਗਣ ਦੀਆਂ ਥਾਵਾਂ ਦੀ ਗਿਣਤੀ 5,000 ਤੇ ਫਿਰ ਉਸ ਤੋਂ ਵੀ ਜ਼ਿਆਦਾ ਹੁੰਦੀ ਜਾਵੇਗੀ।
ਇਹ ਵੀ ਪੜ੍ਹੋ: Farmer Meeting: ਅੱਜ ਫਿਰ ਆਹਮੋ-ਸਾਹਮਣੇ ਹੋਣਗੇ ਕਿਸਾਨ ਲੀਡਰ ਤੇ ਕੇਂਦਰੀ ਮੰਤਰੀ, ਹੋਏਗਾ ਹੱਲ ਜਾਂ ਮਿਲੇਗੀ ਅਗਲੀ ਤਾਰੀਖ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਵੈਕਸੀਨ ਲਈ ਰਾਜ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਵੈਕਸੀਨ
ਏਬੀਪੀ ਸਾਂਝਾ
Updated at:
15 Jan 2021 11:02 AM (IST)
ਦੇਸ਼ ਦੇ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਲੋਕਾਂ ਨੂੰ ਦੋਵੇਂ ਹੀ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣਗੀਆਂ ਤੇ ਇਹ 28 ਦਿਨਾਂ ਦੇ ਵਕਫ਼ੇ ਨਾਲ ਲਾਈਆਂ ਜਾਣਗੀਆਂ।
- - - - - - - - - Advertisement - - - - - - - - -