Delhi Liqour APP: ਦਿੱਲੀ ਵਿੱਚ ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਖ਼ੁਸ਼ਖਬਰੀ ਹੈ। ਸਰਕਾਰ ਨੇ ਇੱਕ ਨਵਾਂ ਮੋਬਾਈਲ ਐਪ ਲਾਂਚ ਕੀਤਾ ਹੈ। ਜਿਸ ਨਾਲ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਸ਼ਹਿਰ ਵਿੱਚ ਕਿੱਥੇ-ਕਿੱਥੇ ਸ਼ਰਾਬ ਦੀ ਦੁਕਾਨ ਹੈ। ਇਸ ਐਪ ਦਾ ਨਾਮ 'ਐਮ-ਅਬਕਾਰੀ' (ਦਿੱਲੀ ਐਮ-ਅਬਕਾਰੀ ਐਪ) ਹੈ। ਇਸ ਐਪ ਵਿੱਚ, ਤੁਹਾਨੂੰ ਨਾ ਸਿਰਫ ਸ਼ਰਾਬ ਦੀ ਦੁਕਾਨ ਬਾਰੇ ਪਤਾ ਲੱਗੇਗਾ, ਬਲਕਿ ਇੱਥੇ ਤੁਹਾਨੂੰ ਸ਼ਰਾਬ ਦੇ ਬ੍ਰਾਂਡ ਦੇ ਨਾਲ-ਨਾਲ ਡਰਾਈ ਡੇ ਬਾਰੇ ਵੀ ਅਪਡੇਟ ਦਿੱਤਾ ਜਾਵੇਗਾ।


ਐਪ ਰਾਹੀ ਮਿਲੇਗੀ ਸ਼ਰਾਬ


ਤੁਹਾਨੂੰ ਦੱਸ ਦੇਈਏ ਕਿ ਇਹ ਐਪ 1 ਸਤੰਬਰ ਤੋਂ ਗੂਗਲ ਪਲੇ ਸਟੋਰ 'ਤੇ ਆ ਗਈ ਹੈ। ਤੁਸੀਂ ਇਸਨੂੰ ਇੱਥੋਂ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹੋ। iOS 'ਤੇ ਜਲਦੀ ਹੀ ਉਪਲਬਧ ਹੋਵੇਗਾ। ਐਪ ਵਿੱਚ, ਤੁਹਾਨੂੰ ਖੇਤਰ ਦੇ ਰਿਟੇਲਰਾਂ ਅਤੇ ਉਨ੍ਹਾਂ ਦੀ ਦੁਕਾਨ ਦੇ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਬਾਰੇ ਵੀ ਸਾਰੀ ਜਾਣਕਾਰੀ ਮਿਲੇਗੀ। ਇਸ ਐਪ ਵਿੱਚ ਦੋ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਦਿੱਤੀਆਂ ਗਈਆਂ ਹਨ ਤਾਂ ਜੋ ਹਰ ਕੋਈ ਇਸ ਤੋਂ ਜਾਣਕਾਰੀ ਲੈ ਸਕੇ।


ਐਪ ਵਿੱਚ ਸਕੈਨਰ ਟੂਲ ਮਿਲੇਗਾ
ਐਪ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਐਪ ਵਿਚ ਸ਼ਰਾਬ ਦੀ ਉਪਲਬਧਤਾ, ਰਿਟੇਲਰਾਂ ਦੀ ਸੂਚੀ ਅਤੇ ਉਨ੍ਹਾਂ ਦੇ ਸਮੇਂ ਬਾਰੇ ਜਾਣਕਾਰੀ ਹੋਵੇਗੀ। ਇਸ ਦੇ ਨਾਲ ਹੀ ਕਥਿਤ ਤੌਰ 'ਤੇ ਸ਼ਰਾਬ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਇੱਕ ਸਕੈਨਰ ਟੂਲ ਵੀ ਦਿੱਤਾ ਗਿਆ ਹੈ। ਦੱਸ ਦਈਏ ਕਿ 1 ਸਤੰਬਰ ਤੋਂ ਲਾਗੂ ਹੋਈ ਪੁਰਾਣੀ ਨੀਤੀ ਤਹਿਤ 300 ਦੇ ਕਰੀਬ ਸ਼ਰਾਬ ਦੇ ਠੇਕੇ ਖੁੱਲ੍ਹਣਗੇ। ਇਸ ਨਾਲ ਰਾਸ਼ਟਰੀ ਰਾਜਧਾਨੀ 'ਚ 1 ਦਸੰਬਰ ਤੱਕ ਸ਼ਰਾਬ ਦੀਆਂ ਦੁਕਾਨਾਂ ਦੀ ਗਿਣਤੀ 700 ਹੋ ਜਾਵੇਗੀ।


ਸਾਕੇਤ ਵਿੱਚ ਖੁੱਲ੍ਹੀ ਤਾਜ਼ੀ ਬੀਅਰ ਦੀ ਦੁਕਾਨ


ਇਸ ਦੇ ਨਾਲ ਹੀ ਨਵੀਂ ਨੀਤੀ ਲਾਗੂ ਹੁੰਦੇ ਹੀ ਸ਼ਹਿਰ 'ਚ ਬੀਅਰ ਬਣਾਉਣ ਅਤੇ ਇਸ ਦੀ ਵੱਡੇ ਪੱਧਰ 'ਤੇ ਵਿਕਰੀ ਵੀ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਦਿੱਲੀ ਦੇ ਸਾਕੇਤ ਇਲਾਕੇ 'ਚ ਇਕ ਅਜਿਹੀ ਦੁਕਾਨ ਖੁੱਲ੍ਹੀ ਹੈ, ਜੋ ਨਾ ਸਿਰਫ ਤਾਜ਼ੀ ਬੀਅਰ ਬਣਾ ਕੇ ਪਿਆਵੇਗੀ ਸਗੋਂ ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਸਪਲਾਈ ਕਰੇਗੀ। ਇਸ ਤੋਂ ਇਲਾਵਾ ਜੰਮੂ ਦੀ ਇੱਕ ਕੰਪਨੀ ਨੇ ਵੀ ਡਰਾਫਟ ਬੀਅਰ ਬਣਾਉਣ ਲਈ ਅਰਜ਼ੀ ਦਿੱਤੀ ਹੈ।