CBI ਦੇ ਅੰਤ੍ਰਿਮ ਨਿਰਦੇਸ਼ਕ ਦੀ ਛੁੱਟੀ
ਏਬੀਪੀ ਸਾਂਝਾ | 06 Jul 2019 05:06 PM (IST)
ਸਰਕਾਰ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਦੇ ਐਡੀਸ਼ਨਲ ਡਾਇਰੈਕਟਰ ਐਮ. ਨਾਰਗੇਸ਼ਵਰ ਰਾਓ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਫਾਈਰ ਸਰਵਿਸੇਜ਼ ਅਤੇ ਹੋਮ ਗਾਰਡ ਦਾ ਚੀਫ ਡਾਇਰੈਕਟਰ ਬਣਾਇਆ ਗਿਆ ਹੈ।

ਨਵੀਂ ਦਿੱਲੀ: ਸਰਕਾਰ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ ਦੇ ਐਡੀਸ਼ਨਲ ਡਾਇਰੈਕਟਰ ਐਮ. ਨਾਰਗੇਸ਼ਵਰ ਰਾਓ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਫਾਈਰ ਸਰਵਿਸੇਜ਼ ਅਤੇ ਹੋਮ ਗਾਰਡ ਦਾ ਚੀਫ ਡਾਇਰੈਕਟਰ ਬਣਾਇਆ ਗਿਆ ਹੈ। ਰਾਓ 1986 ਬੈਚ ਦੇ ਓਡੀਸ਼ਾ ਕਾਡਰ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ‘ਚ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਦੀ ਛੁੱਟੀ ‘ਤੇ ਭੇਜੇ ਜਾਣ ਤੋਂ ਬਾਅਦ ਅੰਤ੍ਰਿਮ ਡਾਇਰੈਕਟਰ ਬਣਾਇਆ ਗਿਆ ਸੀ।ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਰਾਓ ਨੂੰ 11 ਫਰਵਰੀ 2019 ਨੂੰ ਸੀਬੀਆਈ ਦੇ ਕਾਰਜਕਾਰੀ ਮੁਖੀ ਦੀ ਜ਼ਿੰਮੇਦਾਰੀ ਸੌਂਪੀ ਦਿੱਤੀ ਗਈ ਸੀ। ਆਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਨੇ ਇੱਕ ਦੂਜੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਸੀ।ਨਾਗੇਸ਼ਵਰ ਰਾਓ ਨੇ ਸੀਬੀਆਈ ਦਾ ਅੰਤਮ ਡਾਇਰੈਕਟਰ ਬਣਦੇ ਹੀ 20 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਸੀ। ਇਸ ‘ਚ 2ਜੀ ਘੁਟਾਲੇ ਦੀ ਜਾਂਚ ਕਰਨ ਵਾਲੇ ਅਧਿਕਾਰੀ ਵਿਵੇਕ ਪ੍ਰਿਆਦਰਸ਼ੀ ਵੀ ਸ਼ਾਮਲ ਸੀ। ਨਾਗੇਸ਼ਵਰ ਨੇ ਬਿਹਾਰ ਦੇ ਸਨਸਨੀਖੇਜ਼ ਮੁੱਜ਼ਫਰਪੁਰ ਬਾਲਿਕਾ ਗ੍ਰਹਿ ਕਾਂਡ ਮਾਮਲੇ ਦੀ ਜਾਂਚ ਕਰ ਰਹੇ ਏਕੇ ਸ਼ਰਮਾ ਦਾ ਵੀ ਤਬਾਦਲਾ ਕੀਤਾ ਸੀ ਜਿਸ ‘ਤੇ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਝਾੜ ਪਾਈ ਸੀ ਅਤੇ ਇਸ ਦਾ ਕਾਰਨ ਪੁੱਛਿਆ ਸੀ। ਉੱਚ ਅਦਾਲਤ ਨੇ ਨਾਗੇਸ਼ਵਰ ਰਾਓ ਨੂੰ ਤਲਬ ਕੀਤਾ ਸੀ ਅਤੇ ਉਸ ਖ਼ਿਲਾਫ਼ ਕੋਰਟ ਦੀ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀ।