ਭੋਪਾਲ: ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਨੇ ਅਜਿਹਾ ਫੈਸਲਾ ਕੀਤਾ ਹੈ ਜਿਸ ’ਤੇ ਸਿਆਸੀ ਤੁਫ਼ਾਨ ਮੱਚ ਸਕਦਾ ਹੈ। ਦਰਅਸਲ ਸਰਕਾਰ ਨੇ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੰਤਰਾਲੇ ਵਿੱਚ ਗਾਏ ਜਾਣ ਵਾਲੇ ਵੰਦੇ ਮਾਤਰਮ ਗੀਤ ਦੇ ਰਿਵਾਜ਼ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਪਹਿਲਾਂ ਇੱਕ ਤਾਰੀਖ਼ ਨੂੰ ਮੰਤਰਾਲੇ ਦੇ ਮੁਲਾਜ਼ਮ ਪਾਰਕ ਵਿੱਚ ਇਕੱਠੇ ਹੁੰਦੇ ਸੀ ਤੇ ਮਿਲ ਕੇ ਵੰਦੇ ਮਾਤਰਮ ਗੀਤ ਗਾਉਂਦੇ ਸੀ। ਸਾਬਕਾ ਬੀਜੇਪੀ ਸਰਕਾਰ ਨੇ ਇਹ ਰਿਵਾਜ਼ ਸ਼ੁਰੂ ਕੀਤਾ ਸੀ।
ਵੰਦੇ ਮਾਤਰਮ ਨੂੰ ਲੈ ਕੇ ਬੀਜੇਪੀ ਹਮੇਸ਼ਾ ਕਾਂਗਰਸ ਨੂੰ ਘੇਰਦੀ ਰਹੀ ਹੈ। ਕੁਝ ਮਹੀਨੇ ਪਹਿਲਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਇਹ ਕਿਸੇ ਧਰਮ ਨਾਲ ਜੁੜਿਆ ਨਹੀਂ ਹੋ ਸਕਦਾ ਪਰ ਕਾਂਗਰਸ ਨੇ ਗੀਤ ਉੱਤੇ ਪਾਬੰਧੀ ਲਾ ਕੇ ਇਸ ਨੂੰ ਧਰਮ ਨਾਲ ਜੋੜ ਦਿੱਤਾ ਹੈ।
ਮੱਧ ਪ੍ਰਦੇਸ਼ ਵਿੱਚ 15 ਸਾਲਾਂ ਬਾਅਦ ਕਾਂਗਰਸ ਸੱਤਾ ਵਿੱਚ ਆਈ ਹੈ ਤੇ ਕਮਲਨਾਥ ਮੁੱਖ ਮੰਤਰੀ ਬਣੇ ਹਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਕਾਂਗਰਸ ਨੇ ਸੂਬੇ ਵਿੱਚ ਸਰਕਾਰ ਕੈਂਪਸ ਵਿੱਚ ਲੱਗਣ ਵਾਲੇ RSS ਦੀ ਸ਼ਾਖਾ ਨੂੰ ਵੀ ਬੰਦ ਕਰਨ ਦੀ ਗੱਲ ਕਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸਰਕਾਰੀ ਅਧਿਕਾਰੀ ਵੀ ਆਰਐਸਐਸ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਨਹੀਂ ਕਰ ਸਕਣਗੇ।